ਵੱਧ ਪੈਸੇ ਵਸੂਲਣ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਕਾਰਵਾਈ – ਜਿਲਾ ਮੰਡੀ ਅਫਸਰ
ਗੁਰਦਾਸਪੁਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਨਿਰਮਲ ਸਿੰਘ ਜ਼ਿਲਾ ਮੰਡੀ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਜ਼ਿਲੇ ਦੀਆਂ ਸ਼ਬਜ਼ੀ ਮੰਡੀਆਂ ਵਿਚ
ਰੋਜਾਨਾ ਸ਼ਬਜ਼ੀਆਂ/ਫਲਾਂ ਦੇ ਤੈਅ ਸ਼ੁਦਾ ਰੇਟਾਂ ਦੀ ਸੂਚੀ ਡਿਸ ਪਲੇਅ ਕੀਤੀ ਜਾਂਦੀ ਹੈ, ਤਾਂ ਜੋ ਰੇਹੜੀ ਤੇ ਫੜੀਆਂ ਵਾਲੇ ਇਨਾਂ ਕੀਮਤਾਂ ਅਨੁਸਾਰ ਲੋਕਾਂ ਨੂੰ ਸ਼ਬਜ਼ੀਆਂ/ਫਲ ਵੇਚ ਸਕਣ।
ਉਨਾਂ ਅੱਗੇ ਦੱਸਿਆ ਕਿ ਵੇਖਣ ਵਿਚ ਆ ਰਿਹਾ ਹੈ ਕਿ ਕੁਝ ਰੇਹੜੀ ਤੇ ਫੜੀ ਵਾਲੇ ਨਿਰਧਾਰਿਤ ਕੀਮਤਾਂ ਨਾਲੋਂ ਗਾਹਕਾਂ ਕੋਲੋ ਵੱਧ ਪੈਸੇ ਵਸੂਲ ਕਰ ਰਹੇ ਹਨ, ਜਿਸ ਸਬੰਧੀ ਉਨਾਂ ਵਲੋਂ ਅਜਿਹੇ ਰੇਹੜੀਆਂ ਤੇ ਫੜੀਆਂ ਵਾਲਿਆਂ ਸਖ਼ਤ ਕਾਰਵਾਈ ਵਿਚ ਅਮਲ ਲਿਆਂਦੀ ਜਾਵੇਗੀ।ਉਨਾਂ ਕਿਹਾ ਕਿ ਨਿਰਧਾਰਿਤ ਤੈਅ ਕੀਤੀਆਂ ਕੀਮਤਾਂ ਤੋਂ ਵੱਧ ਰੇਟ ਲੈਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।ਜੇਕਰ ਕੋਈ ਰੇਹੜੀ ਜਾਂ ਫੜੀ ਵਾਲਾ ਨਿਰਧਾਰਿਤ ਕੀਤੀਆਂ ਕੀਮਤਾਂ ਨਾਲੋਂ ਵੱਧ ਪੈਸੇ ਲੈਂਦਾ ਹਾਂ ਤਾਂ ਫੋਨ ਨੰਬਰ 01874-247109 ਤੇ ਸੂਚਨਾ ਦਿੱਤੀ ਜਾ ਸਕਦੀ ਹੈ।
Punjab Post Daily Online Newspaper & Print Media