106 ਨਵੇਂ ਸੈਂਪਲ ਭੇਜੇ, 5 ਰਿਪੋਰਟਾਂ ਹਾਲੇ ਪੈਂਡਿੰਗ
ਬਠਿੰਡਾ, ਗੁਰਦਾਸਪੁਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਦੱਸਿਆ ਹੈ ਕਿ ਬੀਤੇ ਦਿਨ ਭੇਜੇ 80 ਨਮੂਨਿਆਂ ਵਿਚੋਂ 78
ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋ ਗਈ ਹੈ ਜਦਕਿ ਅੱਜ ਹੋਰ 106 ਨਮੂਨੇ ਜਾਂਚ ਲਈ ਭੇਜੇ ਗਏ ਹਨ।ਉਨਾਂ ਦੱਸਿਆ ਕਿ ਹਾਲੇ ਜ਼ਿਲੇ ਵਿਚ ਕੋਈ ਵੀ ਕਰੋਨਾ ਦਾ ਮਰੀਜ਼ ਨਹੀਂ ਹੈ।ਨਾਲ ਹੀ ਉਨਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਦੂਰੀ ਰੱਖਣ ਲਈ ਸਰਕਾਰੀ ਹਦਾਇਤਾਂ ਦਾ ਪਾਲਣ ਕਰਨ ਅਤੇ ਘਰਾਂ ਦੇ ਅੰਦਰ ਹੀ ਰਹਿਣ।
ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਵੀਰਵਾਰ ਨੂੰ ਭੇਜੇ ਨਮੂਨਿਆਂ ਵਿਚੋਂ ਤਿੰਨ ਅਤੇ ਸ਼ੁੱਕਰਵਾਰ ਨੂੰ ਭੇਜੇ ਨਮੂਨਿਆਂ ਵਿਚੋਂ 2 ਸਮੇਤ ਕੁੱਲ 5 ਨਮੂਨਿਆਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚੋਂ 394 ਸੈਂਪਲ ਲਏ ਜਾ ਚੁੱਕੇ ਹਨ।
Punjab Post Daily Online Newspaper & Print Media