Monday, September 21, 2026

ਪੰਜਾਬ ਪੁਲੀਸ ਨੇ ਏ.ਸੀ.ਪੀ ਅਨਿਲ ਕੋਹਲੀ ਨੂੰ ਸਮਰਪਿਤ ਕੀਤੀ ਡਿਜ਼ੀਟਲ ‘ਰਿਮੈਂਬਰੈਂਸ ਵਾਲ’

ਮੁੱਖ ਮੰਤਰੀ ਨੇ ‘ਆਪਣਾ ਸੰਦੇਸ਼ ਪੋਸਟ ਕਰਕੇ ਏ.ਸੀ.ਪੀ ਕੋਹਲੀ ਵਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਕੀਤਾ ਯਾਦ

ਚੰਡੀਗੜ੍ਹ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਪੁਲੀਸ ਵਲੋਂ ਅੱਜ ਡਿਜ਼ੀਟਲ ਰਿਮੈਂਬਰੈਂਸ ਵਾਲ ਲਾਂਚ ਕੀਤੀ ਗਈ ਹੈ।ਜਿਸ `ਤੇ ਸਵਰਗਵਾਸੀ ਏ.ਸੀ.ਪੀ Anil kohli ACPਅਨਿਲ ਕੋਹਲੀ ਦੇ ਸਾਥੀ ਕਰਮਚਾਰੀ, ਪਰਿਵਾਰਕ ਮੈਂਬਰ, ਦੋਸਤ ਅਤੇ ਪ੍ਰਸ਼ੰਸਕ ਕਰੋਨਾ ਜੰਗ ਦੇ ਇਸ ਬਹਾਦਰ ਯੋਧੇ, ਜਿਨ੍ਹਾਂ ਦੀ ਮੌਜੂਦਾ ਕੋਵਿਡ ਸੰਕਟ ਦੌਰਾਨ ਡਿਊਟੀ ਕਰਦਿਆਂ ਮੌਤ ਹੋ ਗਈ, ਨੂੰ ਸਤਿਕਾਰ ਅਤੇ ਸ਼ਰਧਾਂਜਲੀ ਭੇਟ ਕਰ ਸਕਦੇ ਹਨ।
             ਜ਼ਿਕਰਯੋਗ ਹੈ ਕਿ ਏ.ਸੀ.ਪੀ ਅਨਿਲ ਕੋਹਲੀ ਦੇਸ਼ ਦੇ ਪਹਿਲੇ ਪੁਲੀਸ ਅਧਿਕਾਰੀ ਸਨ ਜਿਨ੍ਹਾਂ ਦੀ 18 ਅਪ੍ਰੈਲ 2020 ਨੂੰ ਲੁਧਿਆਣਾ ਵਿਖੇ ਕੋਵਿਡ-19 ਕਰਕੇ ਮੌਤ ਹੋ ਗਈ।
             ਪੰਜਾਬ ਪੁਲਿਸ ਵੱਲੋਂ ਡਿਜੀਟਲ ‘ਰਿਮੈਂਬਰੈਂਸ ਵਾਲ’ ਲਾਂਚ ਕਰਨ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਦੇਸ਼ ਵਿੱਚ ਏ.ਸੀ.ਪੀ ਅਨਿਲ ਕੋਹਲੀ, ਜਿਨ੍ਹਾਂ ਨੇ ਦੇਸ਼ ਵਿੱਚ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਡਿਊਟੀ ਕਰਦਿਆਂ ਆਪਣੀ ਜਾਨ ਦੇ ਦਿੱਤੀ, ਦੀ ਯਾਦ ਵਿੱਚ ਇੱਕ ਡਿਜ਼ੀਟਲ ‘ਰਿਮੈਂਬਰੈਂਸ ਵਾਲ’ ਬਣਾਉਣ ਅਤੇ ਲਾਂਚ ਕਰਨ ਦੀ ਪੰਜਾਬ ਪੁਲੀਸ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ।
              ਡਿਜੀਟਲ ਰਿਮੈਂਬਰੈਂਸ ਵਾਲ ਨੂੰ ਭਾਰਤ ਦੇ ਵੱਖ ਵੱਖ ਪੁਲੀਸ ਬਲਾਂ ਨਾਲ ਸਬੰਧਤ ਕਰੋਨਾ ਜੰਗ ਦੇ ਯੋਧਿਆਂ ਨੂੰ ਸਮਰਪਿਤ ਕਰਦਿਆਂ ਗੁਪਤਾ ਨੇ ਕਿਹਾ ਕਿ ਕੋਵਿਡ -19 ਵਿਰੁੱਧ ਜੰਗ ਵਿੱਚ ਪੰਜਾਬ ਪੁਲੀਸ ਦੇ ਏ.ਸੀ.ਪੀ ਅਨਿਲ ਕੋਹਲੀ ਅਤੇ ਇੰਦੌਰ ਤੇ ਉਜੈਨ, ਮੱਧ ਪ੍ਰਦੇਸ਼ ਦੇ 2 ਐਚ.ਐਚ.ਓ ਸਮੇਤ ਕਈ ਬਹਾਦਰ ਪੁਲੀਸ ਅਧਿਕਾਰੀਆਂ ਨੇ ਆਪਣੀ ਜਾਨ ਗੁਆ ਦਿੱਤੀ, ਜਦਕਿ ਕੋਵਿਡ ਸੰਕਟ ਦੌਰਾਨ ਡਿਊਟੀ ਕਰਦਿਆਂ ਕਈਆਂ ਦੇ ਟੈਸਟ ਪਾਜ਼ਟਿਵ ਪਾਏ ਗਏ ਅਤੇ ਵੱਖ-ਵੱਖ ਰਾਜਾਂ ਨਾਲ ਸਬੰਧਤ ਸੈਂਕੜੇ ਪੁਲੀਸ ਕਰਮੀ ਇਕਾਂਤਵਾਸ ਅਧੀਨ ਹਨ।
               ਡੀਜੀਪੀ ਦਿਨਕਰ ਗੁਪਤਾ ਅਨੁਸਾਰ ਡਿਜੀਟਲ ਵਾਲ ਯੂ.ਆਰ.ਐਲ www.inthelineofduty.in `ਤੇ ਹੋਸਟ ਕੀਤੀ ਗਈ ਹੈ। ਇਸ ਵਾਲ `ਤੇ ਆਉਣ ਵਾਲੇ ਲੋਕ ਬਹਾਦਰ ਪੁਲੀਸ ਅਧਿਕਾਰੀ ਦੀ ਯਾਦ ਵਿੱਚ ਆਪਣਾ ਸੰਦੇਸ਼ ਪੋਸਟ ਕਰ ਸਕਦੇ ਹਨ।
                ਦਿਨਕਰ ਗੁਪਤਾ ਨੇ ਕਿਹਾ ਕਿ ਏ.ਸੀ.ਪੀ ਅਨਿਲ ਕੋਹਲੀ ਨੂੰ ਗੁਆਉਣ ਤੋਂ ਇਲਾਵਾ ਪੰਜਾਬ ਪੁਲੀਸ ਨੂੰ ਉਸ ਵੇਲੇ ਵੀ ਇੱਕ ਵੱੱਡਾ ਝਟਕਾ ਲੱਗਾ ਜਦੋਂ 19 ਅਪ੍ਰੈਲ ਨੂੰ ਪਟਿਆਲਾ ਵਿਖੇ ਡਿਊਟੀ ਦੌਰਾਨ ਕੁਝ ਅਖੌਤੀ ਨਿਹੰਗਾਂ ਨੇ ਏ.ਐਸ.ਆਈ ਹਰਜੀਤ ਸਿੰਘ ਦਾ ਹੱਥ ਵੱਢ ਦਿੱਤਾ।
              ਡੀ.ਜੀ.ਪੀ ਨੇ ਕਿਹਾ ਪੁਲਿਸ ਅਧਿਕਾਰੀਆਂ ਨੇ ਕਰਫਿਊ ਦੌਰਾਨ ਕਾਨੂੰਨ ਤੇ ਵਿਵਸਥਾ ਬਣਾਏ ਰੱਖਣ ਅਤੇ ਵੱਖ ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਦੇ ਗਰੀਬ, ਬੇਘਰੇ, ਦਿਹਾੜੀਦਾਰ ਮਜ਼ਦੂਰਾਂ ਅਤੇ ਦੇਸ਼ ਦੇ ਅਲੱਗ ਅਲ਼ੱਗ ਰਾਜਾਂ ਦੇ ਪ੍ਰਵਾਸੀਆਂ ਨੂੰ 4 ਹਫਤਿਆਂ ਵਿੱਚ 7 ਕਰੋੜ, 60 ਲੱਖ ਮੀਲ (ਭੋਜਨ) ਮੁਹੱਈਆ ਕਰਵਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ।“
                 ਕਾਬਿਲੇਗੌਰ ਹੈ ਕਿ ‘ਰਿਮੈਂਬਰੈਂਸ ਵਾਲ’ ਅਪੂਰਵ ਅਭੈ ਮੋਦੀ ਅਤੇ ਅਭਿਨਵ ਜੈਨ ਦੁਆਰਾ ਚਲਾਈ ਜਾ ਰਹੀ ਗੁੜਗਾਉਂ ਅਧਾਰਿਤ ਇਕ ਟੈਕਨੋ-ਮੀਡੀਆ ਕੰਪਨੀ ‘ਏ ਟੈਕਨੋਸ’ ਵੱਲੋਂ ਪੰਜਾਬ ਪੁਲੀਸ ਨੂੰ ਤੋਹਫ਼ੇ ਵਜੋਂ ਦਿੱਤੀ ਗਈ ਹੈ। ਇਸ ਪ੍ਰਾਜੈਕਟ ਦੀ ਸਿਰਜਣਾ ਕੈਰੋਲ ਗੋਇਲ ਮੋਗ੍ਹੇ ਮੀਡੀਆ ਵਲੋਂ ਕੀਤੀ ਗਈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …