ਸੰਗਰੂਰ, 1 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਗਰੂਰ ਜਿਲ੍ਹੇ ਦੇ ਐਂਟਰੀ ਪੁਆਇੰਟਾਂ `ਤੇ ਸਿਹਤ ਵਿਭਾਗ ਦੀਆਂ ਟੀਮਾਂ ਦੀ ਤਾਇਨਾਤੀ ਲਾਹੇਵੰਦ ਸਾਬਤ ਹੋ ਰਹੀ ਹੈ ਕਿਉਂਕਿ ਜਿਲੇ ਵਿਚ ਦਾਖਲ ਹੋਣ ਤੋਂ ਪਹਿਲਾਂ ਇਨ੍ਹਾਂ ਚੈਕ ਪੋਸਟਾਂ ‘ਤੇ ਲਏ ਗਏ ਦੋ ਵਿਅਕਤੀਆਂ ਦੇ ਨਮੂਨੇ ਕੋਵਿਡ -19 ਪਾਜ਼ਟਿਵ ਪਾਏ ਗਏ ਹਨ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਐਂਟਰੀ ਪੁਆਇੰਟਾਂ ‘ਤੇ ਕਰੀਬ 13 ਚੈਕ ਪੋਸਟ ਲਗਾਏ ਗਏ ਹਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੱੋਂ ਕੰਟੇਨਮੈਂਟ ਜ਼ੋਨਾਂ ਤੋਂ ਆਉਣ ਵਾਲੇ ਲੋਕਾਂ ਦੇ ਨਮੂਨੇ ਲਏ ਜਾ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਇਕ ਸ਼ਰਧਾਲੂ ਪਰਿਵਾਰ ਜੋ ਕਿ ਇਕ ਨਿੱਜੀ ਟੈਕਸੀ ਵਿਚ ਹਜ਼ੂਰ ਸਾਹਿਬ ਨਾਂਦੇੜ ਤੋਂ ਘਰ ਪਰਤ ਰਿਹਾ ਸੀ।ਇਸ ਪਰਿਵਾਰ ਦੇ ਨਮੂਨੇ 27 ਅਪ੍ਰੈਲ ਨੂੰ ਨਾਭਾ-ਮਲੇਰਕੋਟਲਾ ਰੋਡ `ਤੇ ਬਾਗੜੀਆਂ ਵਿਖੇ ਲਗਾਏ ਨਾਕੇ ਤੇ ਲਏ ਗਏ ਸਨ।ਇਸ ਪਰਿਵਾਰ ਦਾ ਇਕ 50 ਸਾਲਾ ਪੁਰਸ਼ ਮੈਂਬਰ ਪਾਜ਼ੇਟਿਵ ਪਾਇਆ ਗਿਆ ਹੈ। ਜਿਸ ਨੂੰ ਕਿ ਬਾਅਦ ਵਿੱਚ ਸਿਵਲ ਹਸਪਤਾਲ ਸੰਗਰੂਰ ਤਬਦੀਲ ਕਰ ਦਿੱਤਾ ਗਿਆ ਜਦੋਂਕਿ ਉਸ ਦੀ ਪਤਨੀ ਦਾ ਨਤੀਜਾ ਨੈਗੇਟਿਵ ਆਉਣ ‘ਤੇ 21 ਦਿਨਾਂ ਲਈ ਘਰੇ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਗਿਆ ਹੈ।
ਇਕ 39 ਸਾਲਾ ਹਾਰਵੈਸਟਰ ਕੰਬਾਈਨ ਮਾਲਕ ਕੈਥਲ ਤੋਂ ਕੰਬਾਈਨ ਲੈ ਕੇ ਵਾਪਸ ਪਰਤ ਰਿਹਾ ਸੀ ਅਤੇ ਉਸ ਦੇ ਨਮੂਨੇ ਉਸੇ ਚੈਕ ਪੋਸਟ ’ਤੇ ਲਏ ਗਏ ਸਨ।ਇਸ ਵਿਅਕਤੀ ਦਾ ਵੀ ਸੈਂਪਲ ਪਾਜ਼ੇਟਿਵ ਆਉਣ ਤੋਂ ਬਾਅਦ, ਸੰਸਥਾਗਤ ਕੁਆਰੰਟੀਨ ਵਿਖੇ ਭੇਜ ਦਿੱਤਾ ਗਿਆ।ਥੋਰੀ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਵਿੱਚ ਸੰਪਰਕ ਟਰੇਸਿੰਗ ਚੱਲ ਰਹੀ ਹੈ।ਉਨ੍ਹਾਂ ਕਿਹਾ ਕਿ ਹੁਣ ਸੰਗਰੂਰ ਵਿੱਚ 3 ਐਕਟਿਵ ਕੇਸ ਹਨ, ਹਾਲਾਂਕਿ ਪਹਿਲਾਂ ਵਾਲੇ ਤਿੰਨ ਕੇਸ ਠੀਕ ਹੋ ਗਏ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …