Sunday, December 22, 2024

ਇਕਾਂਤਵਾਸ ਕੇਂਦਰਾਂ ਦੀ ਰੋਜ਼ ਹੋਵੇਗੀ ਸੈਨੇਟਾਈਜੇਸ਼ਨ – ਮੇਅਰ

ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਉਪਰਾਲਿਆਂ ਨਾਲ ਸ੍ਰੀ ਹਜ਼ੂਰ ਸਾਹਿਬ ਰਹਿ ਗਏ ਸ਼ਰਧਾਲੂਆਂ ਨੂੰ ਘਰਾਂ ਵਿੱਚ Sanitization2ਪਹੁੰਚਾਉਣ ਲਈ ਵਿਸ਼ੇਸ਼ ਬੱਸਾਂ ਰਾਹੀਂ ਉੱਥੋ ਲਿਆਉਣ ਦਾ ਉਪਰਾਲਾ ਕੀਤਾ ਗਿਆ ਹੈ।ਜਿੰਨਾਂ ਵਿੱਚ ਜੋ ਸ਼ਰਧਾਲੂ ਅੰਮ੍ਰਿਤਸਰ ਵਿਖੇ ਆਏ ਹਨ, ਉਨ੍ਹਾਂ ਦੀ ਮੁੱਢਲੀ ਜਾਂਚ ਤੋਂ ਬਾਅਦ ਜਿਲ੍ਹਾ ਪ੍ਰਸ਼ਾਸਨ ਵਲੋਂ ਬਣਾਏ ਗਏ 6 ਇਕਾਂਤਵਾਸ ਕੇਂਦਰਾਂ ਡੇਰਾ ਰਾਧਾ ਸੁਆਮੀ ਵੇਰਕਾ, ਫਤਾਹਪੁਰ ਅਤੇ ਛੇਹਰਟਾ ਤੋਂ ਇਲਾਵਾ ਨਗਰ ਨਿਗਮ ਜਨਾਨਾ ਹਸਪਤਾਲ ਢਾਬ ਖਟੀਕਾਂ ਅਤੇ ਨਰਾਇਣਗ੍ੜ੍ਹ ਡਿਸਪੈਂਸਰੀ ਅਤੇ ਸਵਾਮੀ ਵਿਵੇਕਾਨੰਦ ਡੀ ਅਡੀਕਸ਼ਨ ਸੈਂਟਰ ਵਿਖੇ ਠਹਿਰਾਇਆ ਗਿਆ ਹੈ।ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੋਮਲ ਮਿੱਤਲ ਅਨੁਸਾਰ ਇਹਨਾਂ ਇਕਾਂਤਵਾਸ ਕੇਂਦਰਾਂ ਦੀ ਚੰਗੀ ਤਰ੍ਹਾਂ ਨਾਲ ਸੈਨੇਟਾਇਜੇਸ਼ਨ ਕਰਵਾਈ ਜਾ ਰਹੀ ਹੈ ਅਤੇ ਸਿਹਤ ਅਮਲੇ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਇਹ ਸੈਨੇਟਾਇਜੇਸ਼ਨ ਲਗਾਤਾਰ ਚੱਲਦੀ ਰਹੇ ਅਤੇ ਇਹਨਾਂ ਸੈਂਟਰਾਂ ਦੇ ਆਲੇ ਦੁਆਲੇ ਨੂੰ ਵੀ ਸਾਫ਼-ਸੁਥਰਾ ਰੱਖਿਆ ਜਾਵੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …