ਫਰੀਦਕੋਟ, 2 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟਰੇਟ ਫਰੀਦਕੋਟ ਕੁਮਾਰ ਸੌਰਭ ਰਾਜ ਵਲੋਂ ਜਿਲ੍ਹੇ ਵਿਚ ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੀ ਲਗਾਤਾਰਤਾ ‘ਚ 4 ਮਈ 2020 ਤੋਂ ਜਿਲ੍ਹੇ ਦੇ ਬੈਂਕਾਂ, ਏ.ਟੀ.ਐਮ ਆਦਿ ਖੋਲਣ ਦਾ ਸਮਾਂ ਅਤੇ ਖੋਲੇ ਜਾਣ ਵਾਲੇ ਬੈਂਕਾ ਦਾ ਨਵਾਂ ਰੋਸਟਰ ਜਾਰੀ ਕੀਤਾ ਹੈ।
ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜਿਲ੍ਹੇ ਦੇ ਸਾਰੇ ਬੈਂਕਾਂ ਦੇ ਏ.ਟੀ.ਐਮ ਸਵੇਰੇ 06:00 ਵਜੇ ਤੋਂ ਸ਼ਾਮ 08.00 ਵਜੇ ਤੱਕ ਖੁੱਲੇ ਰਹਿਣਗੇ ਅਤੇ ਇਸ ਤੋਂ ਇਲਾਵਾ ਨਾਲ ਸੋਧੀ ਲਿਸਟ ਅਨੁਸਾਰ ਕੁੱਝ ਏ.ਟੀ.ਐਮ 24 ਘੰਟੇ ਖੁੱਲਣਗੇ। ਉਨ੍ਹਾਂ ਦੱਸਿਆ ਕਿ ਬੈਂਕਾ ਅਤੇ ਬੈਂਕਾਂ ਦੀਆਂ ਸਾਰੀਆਂ/ਕਰੰਸੀ ਚੈਸਟਾਂ 4-5-2020 ਤੋਂ ਸਵੇਰੇ 09.00 ਵਜੇ ਦੁਪਹਿਰ 02.00 ਵਜੇ ਤੱਕ ਤੋਂ ਅਗਲੇ ਹੁਕਮਾਂ ਤੱਕ ਖੁੱਲੀਆਂ ਰਹਿਣਗੀਆਂ।ਬੈਂਕ ਸਟਾਫ ਦੇ ਬੈਂਕ ਆਈ.ਡੀ ਕਾਰਡ ਨੂੰ ਕਰਫਿਊ ਪਾਸ ਮੰਨਿਆ ਜਾਵੇਗਾ।ਗਾਹਕਾਂ ਦੀ ਭੀੜ ਨੂੰ ਧਿਆਨ ਵਿਚ ਰੱਖਦੇ ਹੋਏ ਹਰੇਕ ਬੈਂਕ ਸ਼ਾਖਾ ਅਤੇ ਏ.ਟੀ.ਐਮ ‘ਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ।ਸਾਰੇ ਖੁੱਲਣ ਵਾਲੇ ਬੈਂਕਾਂ ਦੇ ਮੈਨੇਜਰਾਂ ਵਲੋਂ ਬੈਂਕਾਂ ਵਿੱਚ 1 ਤੋਂ 1.5 ਮੀਟਰ ਸਮਾਜਿਕ ਦੂਰੀ, ਸੈਨੀਟਾਈਜ਼ਰ, ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …