ਸੰਗਰੂਰ, 9 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੁਨੀਆਂ ਭਰ `ਚ ਫੈਲੀ ਕੋਵਿਡ-19 ਦੀ ਮਾਂਹਮਾਰੀ ਦੀ ਮਾਰ ਨੇ ਜਿੱਥੇ ਸਮਾਜ ਦੇ ਹਰ ਵਰਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਉਥੇ ਹੀ ਸੰਗੀਤ ਜਗਤ ਨਾਲ ਜੁੜੇ ਲੋਕਾਂ ਨੂੰ ਵੀ ਬੇਰੁਜ਼ਗਾਰਾਂ ਦੀ ਕਤਾਰ ਵਿੱਚ ਖੜ੍ਹਾ ਦਿੱਤਾ ਹੈ।ਇੰਨ੍ਹਾਂ ਬੇਰੁਜ਼ਗਾਰ ਕਲਾਕਾਰ, ਗੀਤਕਾਰ, ਸਾਜ਼ੀਆਂ, ਸੰਗੀਤਕਾਰਾਂ ਅਤੇ ਸਾਊਂਡ ਵਾਲਿਆਂ ਆਦਿ ਦੀ ਆਵਾਜ਼ ਨੂੰ ਸਰਕਾਰਾਂ ਤੱਕ ਪਹੁੰਚਾਉਣ ਲਈ ਇੰਟਰਨੈਸ਼ਲ ਲੋਕ ਗਾਇਕ ਕਲਾ ਮੰਚ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਪੰਜਾਬੀ ਲੋਕ ਗਾਇਕ ਹਾਕਮ ਬਖਤੜੀ ਵਾਲਾ ਵਲੋਂ ਵੱਖ-ਵੱਖ ਜਿਲਿਆਂ ਵਿੱਚ ਇੰਟਰਨੈਸ਼ਲ ਲੋਕ ਗਾਇਕ ਮੰਚ ਦੀਆਂ ਇਕਾਈਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ।ਜੋ ਆਪਣੇ ਏਰੀਏ ਦੇ ਲੋੜਵੰਦ ਕਲਾਕਾਰਾਂ ਦੀਆ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਉਨ੍ਹਾਂ ਦੀ ਆਵਾਜ਼ ਨੂੰ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣ ਦੇ ਨਾਲ਼-ਨਾਲ ਜਿਥੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਗੀਆਂ ।
ਇਸੇ ਲੜੀ ਤਹਿਤ ਨਾਭਾ, ਭਾਦਸੋਂ, ਅਮਰਗੜ੍ਹ ਅਤੇ ਜਿਲ੍ਹਾ ਪਟਿਆਲਾ ਦੀ ਚੋਣ ਕੀਤੀ ਗਈ।ਨਾਭਾ ਇਕਾਈ ‘ਚ ਪ੍ਰਸਿੱਧ ਗੀਤਕਾਰ ਤੇ ਪੇਸ਼ਕਾਰ ਭੰਗੂ ਫਲੇੜੇ ਵਾਲੇ ਨੂੰ ਪ੍ਰਧਾਨ, ਜਦਕਿ ਸਰਪ੍ਰਸਤ ਪ੍ਰਸਿੱਧ ਕਲਾਕਾਰ ਪਰਮਜੀਤ ਸਿੰਘ ਸਲਾਰੀਆ ਨੂੰ ਬਣਾਇਆ ਗਿਆ।ਚੇਅਰਮੈਨ ਦਾ ਅਹੁੱਦਾ ਪ੍ਰਸਿੱਧ ਦੋ ਗਾਣਾ ਜੋੜੀ ਅਮਰ ਸਿੰਘ ਅਮਰ ਤੇ ਮਨਪ੍ਰੀਤ ਕੌਰ ਨੂੰ ਦਿੱਤਾ ਗਿਆ।ਮੀਤ ਪ੍ਰਧਾਨ ਗੀਤਕਾਰ ਮਨਦੀਪ ਘਣੀਵਾਲ, ਮੁੱਖ ਸਲਾਹਕਾਰ ਤਰਸੇਮ ਸਿੱਧੂ ਅਤੇ ਸਲਾਹਕਾਰ ਦਿਲਸ਼ਾਦ ਅਲੀ ਅਤੇ ਜੀਤਾ ਜੱਟ ਹਨ।ਸਕੱਤਰ ਬਾਈ ਦਲਜੀਤ ਅਤੇ ਮੀਤ-ਸਕੱਤਰ ਹਰਵਿੰਦਰ ਹੈਰੀ ਤੇ ਸਕੱਤਰ ਜਰਨਲ ਬੱਬੂ ਲੁਬਾਣਾ ਹੋਣਗੇ। ਕਮੇਟੀ ਦੇ ਖਜ਼ਾਨਚੀ ਦਾ ਅਹੁੱਦਾ ਕਰਮ ਮਹਿਬੂਬ, ਨੀਟੂ ਸ਼ਰਮਾ ਅਤੇ ਕ੍ਰਿਸ਼ਨ ਸਿੰਘ ਨਰਮਾਣਾ ਨੂੰ ਸੌਪਿਆ ਗਿਆ।ਕਾਨੂੰਨੀ ਸਲਾਹਕਾਰ ਗੀਤਕਾਰ ਤਾਰੀ ਸਲਾਰੀਆ ਤੇ ਪ੍ਰੈਸ ਸਕੱਤਰ ਦੇ ਅਹੁਦੇ ਦੀ ਅਹਿਮ ਜਿੰਮੇਵਾਰੀ ਪੱਤਰਕਾਰ ਤੇ ਗੀਤਕਾਰ ਸੁਖਵਿੰਦਰ ਸਿੰਘ ਅਟਵਾਲ ਅਮਰਗੜ੍ਹ ਤੇ ਭਰਪਰ ਸਿੰਘ ਮੱਟਰਾਂ ਭਾਦਸੋਂ ਨੂੰ ਦਿੱਤੀ ਗਈ।
ਕਾਰਜਕਰਨੀ ਮੈਂਬਰਾਂ ਵਿਚ ਕਰਮਾ ਟੌਪਰ, ਪਾਲ ਤਪਾ, ਰਣਜੀਤ ਕੌਰ, ਹਰਪ੍ਰੀਤ ਕੌਰ, ਗੁਰਮੀਤ ਗੋਰਾ, ਮਹਿਮੀ ਸਾਊਂਡ ਦੇ ਹੁਕਮ ਸਿੰਘ ਮਹਿਮੀ, ਚੰਦ ਮਾਨ, ਰਾਜਿੰਦਰ ਨੂਰ, ਕਿੱਮੀ ਭੰਗੂ ਸਮੇਤ ਸ਼ਰਮਾ ਨਾਭਾ, ਹੈਰੀ ਨਾਭਾ, ਗੁਰਜੰਟ ਜੰਟਾ ਬਾਲੀਆ, ਬਿੰਦਰ ਮਡਿਆਲਾ, ਮੇਜਰ ਸਿੰਘ ਸ਼ਹਿਬਪੁਰੀਆ, ਮਿੰਟੂ ਚਹਿਲ, ਅਸਲਮ ਖਾਨ ਪੱਪੀ, ਅਮਨ ਮਹਿਰਾ, ਗੁਰਜੰਟ ਸਹੋਤਾ, ਕੁਲਦੀਪ ਰਾਜਗੜ੍ਹ, ਸਰਬਜੀਤ ਪੰਛੀ, ਨਿੱਕੂ ਖਾਨ ਆਦਿ ਸ਼ਾਮਲ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …