ਸੰਗਰੂਰ, 9 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਹਲਕਾ ਵਿਧਾਇਕ ਮੌੜ ਜਗਦੇਵ ਸਿੰਘ ਕਮਾਲੂ ਨੇ ਪਿੰਡਾਂ ਵਿੱਚ ਕੰਮ ਕਰਨ ਵਾਲੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਨਮਾਨਿਤ ਕੀਤਾ।ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸਰਕਾਰੀ ਸਿਹਤ ਸਹੂਲਤਾਂ ਨਾ ਮਾਤਰ ਹੀ ਹਨ।ਪਿੰਡਾਂ ਵਿੱਚ ਇਹ ਸੇਵਾਵਾਂ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਨਿਭਾਈਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਜੇਕਰ ਇਸ ਸੰਕਟ ਦੀ ਘੜੀ ਵਿੱਚ ਇਹ ਡਾਕਟਰ ਲੋਕਾਂ ਦੀ ਮਦਦ ‘ਤੇ ਨਾ ਹੁੰਦੇ ਤਾਂ ਸਥਿਤੀ ਹੋਰ ਗੰਭੀਰ ਹੋ ਜਾਣੀ ਸੀ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਜਿਥੇ ਹੋਰ ਕਰੋਨਾ ਵਾਰੀਅਰਾਂ ਦਾ ਸਨਮਾਨ ਕਰ ਰਹੀ ਹੈ, ਉਥੇ ਇਸ ਵੱਡੇ ਤਬਕੇ ਨੂੰ ਸਰਕਾਰ ਨੇ ਅਣਗੌਲਿਆ ਕੀਤਾ ਹੈ।ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਨੂੰ ਕੁੱਝ ਟ੍ਰੇਨਿੰਗ ਦੇ ਕੇ ਕੰਮ ਕਰਨ ਲਈ ਅਧਿਕਾਰਿਤ ਕੀਤਾ ਜਾਵੇ।ਯਾਦ ਰਹੇ ਵਿਧਾਇਕ ਕਮਾਲੂ ਨੇ ਇਹ ਮਸਲਾ ਪੰਜਾਬ ਦੀ ਵਿਧਾਨ ਸਭਾ ਵਿੱਚ ਵੀ ਉਠਾਇਆ ਸੀ, ਜਿਸ ‘ਤੇ ਸਰਕਾਰ ਨੇ ਕੋਈ ਗ਼ੌਰ ਨਹੀਂ ਕੀਤਾ। ਉਨਾਂ ਕਿਹਾ ਕਿ ਸਰਕਾਰ ਅਤੇ ਆਈ.ਐਮ.ਏ ਵਰਗੀਆਂ ਜਥੇਬੰਦੀਆਂ ਇੰਨਾ ਨੂੰ ਝੋਲਾ ਛਾਪ ਹੀ ਦੱਸਦੀਆਂ ਸਨ।ਪਰ ਅੱਜ ਸੰਕਟ ਦੀ ਘੜੀ ‘ਚ ਜਦੋਂ ਵੱਡੇ ਵੱਡੇ ਸੁਪਰ ਸਪੈਸ਼ਲਿਟ ਡਾਕਟਰ ਹਸਪਤਾਲਾਂ ਨੂੰ ਤਾਲੇ ਲਾ ਕੇ ਆਪਣੇ ਘਰ ਬੈਠ ਗਏ ਸਨ ਤਾਂ ਇੰਨਾ ਪਿੰਡਾਂ ਵਾਲੇ ਅਣ-ਰਜਿਸਟਰਡ ਡਾਕਟਰਾਂ ਨੇ ਹੀ ਲੋਕਾਂ ਦੀ ਬਾਂਹ ਫੜੀ।ਇਸ ਲਈ ਇਹ ਵੀ ਕੋਰੋਨਾ ਵਾਰੀਅਰਾਂ ਦੀ ਕਤਾਰ ਵਿੱਚ ਆਉਂਦੇ ਹਨ।
ਬਾਬਾ ਬੂਝਾ ਸਿੰਘ ਟਰੱਸਟ ਦੇ ਚੇਅਰਮੈਨ ਕਾਮਰੇਡ ਨਛੱਤਰ ਸਿੰਘ ਖੀਵਾ ਨੇ ਕਿਹਾ ਕਿ ਵਿਧਾਇਕ ਕਮਾਲੂ ਨੇ ਇਹਨਾਂ ਡਾਕਟਰਾਂ ਨੂੰ ਸਨਮਾਨਿਤ ਕਰਕੇ ਲੋਕ ਪੱਖੀ ਨੁਮਾਇੰਦਾ ਹੋਣ ਦਾ ਸਬੂਤ ਦਿੱਤਾ ਹੈ।
ਮੈਡੀਕਲ ਪੈ੍ਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਧੰਨਾ ਮੱਲ ਗੋਇਲ ਨੇ ਕਿਹਾ ਉਹ ਐਸੋਸੀਏਸ਼ਨ ਵਲੋਂ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਤੋਂ ਪੱਤਰ ਭੇਜ ਕੇ ਮੰਗ ਕਰ ਚੁੱਕੇ ਹਨ ਕਿ ਉਨਾਂ ਦੇ ਸਾਥੀਆਂ ਨੂੰ ਇਸ ਸੰਕਟ ਦੀ ਘੜੀ ਵਲੰਟੀਅਰ ਵਜੋਂ ਕੰਮ ਕਰਨ ਦੀ ਮਾਨਤਾ ਦੇਵੇ।ਪਰ ਬੜੇ ਅਫਸੋਸ ਦੀ ਗੱਲ ਹੈ ਕਿ ਦੋਨਾਂ ਵਲੋਂ ਹੀ ਸਾਡੀ ਅਪੀਲ ਨੂੰ ਦਰਕਿਨਾਰ ਕਰ ਦਿੱਤਾ।ਉਨਾ ਨੇ ਪੰਜਾਬ ਦੇ ਸਮੂਹ ਪੈ੍ਰਕਟੀਸ਼ਨਰਾਂ ਨੂੰ ਵੀ ਅਪੀਲ ਕੀਤੀ ਕਿ ਸਾਵਧਾਨੀਆਂ ਦਾ ਧਿਆਨ ਰੱਖਦੇ ਹੋਏ ਮਾਨਵਤਾ ਦੀ ਸੇਵਾ ਵਿੱਚ ਲੱਗੇ ਰਹਿਣ। ਉਨਾਂ ਨੇ ਵਿਧਾਇਕ ਜਗਦੇਵ ਸਿੰਘ ਕਮਾਲੂ ਦਾ ਐਸੋਸੀਏਸ਼ਨ ਵਲੋਂ ਧੰਨਵਾਦ ਕੀਤਾ।
ਇਸ ਸਮੇਂ ਬਲਾਕ ਮੌੜ ਦੇ ਪ੍ਧਾਨ ਕਰਮਜੀਤ ਸ਼ਰਮਾ, ਚੇਅਰਮੈਨ ਨਾਨਕ ਚੰਦ ਕੁੱਬੇ, ਸਕੱਤਰ ਜਸਵੀਰ ਸਿੰਘ, ਕੈਸੀਅਰ ਹਰਦੇਵ ਸਿੰਘ ਕਮਾਲੂ, ਵਾਈਸ ਪ੍ਧਾਨ ਜਗਸੀਰ ਕੋਟਲੀ, ਦਰਸਨ ਸਿੰਘ ਕਮਾਲੂ , ਹੈਪੀ ਸਿੰਘ, ਮੰਦਰ ਸਿੰਘ, ਭੰਗਾ ਸਿੰਘ ਆਦਿ ਮੈਡੀਕਲ ਪ੍ਰੈਕਟੀਸ਼ਨਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …