ਭੀਖੀ/ਮਾਨਸਾ, 11 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਕੋਰੋਨਾ ਵਾਇਰਸ ਤੋਂ ਬਚਾਅ ਲਈ ਪਿੰਡ ਸਮਾਉਂ ਦੇ ਸਮਾਜ ਸੇਵੀ ਡਾ. ਧਰਮਪਾਲ ਵਲੋਂ ਰੋਜ਼ਾਨਾ ਲੋਕਾਂ ਲਈ ਮਾਸਕ ਅਤੇ ਸੈਨੀਟਾਈਜ਼ਰ ਦੀ ਮੁਫਤ ਸੇਵਾ ਕੀਤੀ ਜਾ ਰਹੀ ਹੈ।ਧਰਮਪਾਲ ਵਲੋਂ ਪਿੰਡ ਸਮਾਉਂ ਦੇ ਸਾਰੇ ਧਾਰਮਿਕ ਅਸਥਾਨ ਜਿਵੇਂ ਗੁਰਦੁਆਰਾ ਸਾਹਿਬ, ਬਾਬਾ ਲਖਵੀਰ ਦਾਸ, ਡੇਰਾ ਬਾਬਾ ਪ੍ਰੇਮ ਦਾਸ, ਡੇਰਾ ਸੁੱਚਾ ਸਿੰਘ ਸੂਰਮਾ, ਡੇਰਾ ਸੁਖਦੇਵ ਸਿੰਘ ਮੁਨੀ ਜੀ ਭਾਲ ਪੱਤੀ, ਬਾਬਾ ਜੋਗੀ ਪੀਰ ਦੀ ਸਮਾਧ ਆਦਿ ਨੂੰ ਸੈਨੀਟਾਈਜ਼ ਕੀਤਾ ਗਿਆ।ਇਸ ਮੌਕੇ ਹੈਡ ਗ੍ਰੰਥੀ ਰਣਜੀਤ ਸਿੰਘ, ਗ੍ਰੰਥੀ ਰੇਸ਼ਮ ਸਿੰਘ ਅਤਲਾ, ਬਿੱਕਰ ਸਿੰਘ, ਲਖਵੀਰ ਸਿੰਘ ਮੱਲੀ, ਬਾਬਾ ਸਤਨਾਮ ਆਦਿ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …