ਰਿਹਾਇਸ਼ੀ ਖੇਤਰ ‘ਚ ਜੰਗਲੀ ਜਾਨਵਰ ਵੇਖੇ ਜਾਣ ‘ਤੇ ਸੂਚਿਤ ਕੀਤਾ ਜਾਵੇ – ਜੋਸ਼ੀ
ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ – ਸੰਧੂ) – ਸਮੁੱਚੀ ਮਨੁੱਖਤਾ ਦੇ ਲਈ ਡਰ ਤੇ ਖੌਫ ਦਾ ਪ੍ਰਤੀਕ ਬਣ ਚੁੱਕੇ ਕੋਵਿਡ-19 ਕੋਰੋਨਾ ਵਾਇਰਸ ਦੇ ਦੌਰਾਨ ਮਨੁੱਖਤਾ ਦੀ
ਸੇਵਾ ਕਰ ਰਹੇ ਐਸ.ਪੀ.ਸੀ.ਏ ਇੰਸਪੈਕਟਰ ਅਸ਼ੋਕ ਜੋਸ਼ੀ ਨੂੰ ਗੁਰੂ ਨਾਨਕ ਵਾੜਾ/ਖਾਲਸਾ ਐਵੀਨਿਊ ਵੈਲਫੇਅਰ ਐਸੋਸੀਏਸ਼ਨ ਅਤੇ ਮਾਸਟਰ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ।ਪ੍ਰਵਾਸੀ ਭਾਰਤੀ ਮਨਪ੍ਰੀਤ ਸਿੰਘ ਆਨੰਦ ਤੇ ਹੋਰਨਾਂ ਮੋਹਤਬਰਾਂ ਨੇ ਸਨਮਾਨ ਦੀ ਰਸਮ ਸਾਂਝੇ ਤੌਰ ‘ਤੇ ਅਦਾ ਕੀਤੀ।
ਇਸ ਮੌਕੇ ਮਨਪ੍ਰੀਤ ਸਿੰਘ ਆਨੰਦ ਨੇ ਐਸ.ਪੀ.ਸੀ.ਏ ਇੰਸਪੈਕਟਰ ਅਸ਼ੋਕ ਜੋਸ਼ੀ ਦੀਆਂ ਸੇਵਾਵਾਂ ਦੀ ਪ੍ਰਸ਼ੰਸ਼ਾ ਕਰਦਿਆ ਕਿਹਾ ਕਿ ਅਸ਼ੋਕ ਜੋਸ਼ੀ ਇਕੱਲੇ ਹੀ ਆਪਣੇ ਵਿਭਾਗ ਵੱਲੋਂ ਫਰੰਟ ਲਾਈਨ ਯੋਧੇ ਦੇ ਤੌਰ ‘ਤੇ ਵਿੱਚਰ ਰਹੇ ਹਨ। ੳੇੁਨਾਂ ਕਿਹਾ ਕਿ ਕਈ ਘਰਾਂ ਨੂੰ ਕੋਵਿਡ-19 ਦੇ ਨਾਲ-ਨਾਲ ਕੁਦਰਤੀ ਜਾਨਵਰਾਂ ਜਿਵੇਂ ਜ਼ਹਿਰੀਲੇ ਸੱਪ, ਚਮਗਿੱਦੜ, ਉਲੂ, ਗੋਅ ਆਦਿ ਨਾਲ ਜੂਝਣਾ ਪਿਆ ਹੈ।ਅਜਿਹੇ ਵਿੱਚ ਅਸ਼ੋਕ ਜੋਸ਼ੀ ਨੇ ਬਿਨ੍ਹਾਂ ਸਮਾਂ ਖਰਾਬ ਕੀਤੇ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਸ਼ਹਿਰ ਵਾਸੀਆਂ ਦੀ ਜੀਵਨ ਸ਼ੈਲੀ ਨੂੰ ਸਰਲ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ।ਇੰਸਪੈਕਟਰ ਅਸ਼ੋਕ ਜੋਸ਼ੀ ਨੇ ਕਿਹਾ ਕਿ ਅਗਰ ਰਿਹਾਇਸ਼ੀ ਖੇਤਰ ਵਿੱਚ ਕੋਈ ਜੰਗਲੀ ਜਾਨਵਰ ਦਿਸੇ ਤਾਂ ਉਸ ਦੀ ਸੂਚਨਾ ਤੁਰੰਤ ਉਨ੍ਹਾਂ ਦਿੱਤੀ ਜਾਵੇ।ਜਾਨਵਰ ਦੇ ਨਾਲ ਜਾਲਮਮਾਨਾ ਤਰੀਕੇ ਨਾਲ ਪੇਸ਼ ਨਾ ਆਇਆ ਜਾਵੇ।
ਇਸ ਮੌਕੇ ਹਰਭਜਨ ਸਿੰਘ ਜੱਗੀ, ਅਮਰਬੀਰ ਸਿੰਘ ਸ਼ੈਰੀ, ਬਾਬਾ ਸਿੰਘ ਪੀ.ਪੀ, ਕੰਵਲਜੀਤ ਸਿੰਘ, ਪੂਰਨ ਸਿੰਘ ਗੋਰਾ, ਸਵਰਣ ਸਿੰਘ ਰੇਲਵੇ, ਗੱਗਾ ਪ੍ਰਧਾਨ, ਗੁਰਪ੍ਰੀਤ ਸਿੰਘ ਜੱਗੀ, ਮਿੰਟੂ ਸਿੰਘ ਤੇ ਅਵਤਾਰ ਸਿੰਘ ਪੀ.ਪੀ ਆਦਿ ਹਾਜ਼ਰ ਸਨ।