ਸਿਡਾਨਾ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਵੱਲੋਂ ਵੋਟਿੰਗ ਦੀ ਅਪੀਲ
ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ – ਸੰਧੂ) – ਕੱਪੜਿਆਂ ਦੇ ਕਾਰੋਬਾਰ ਨਾਲ ਜੁੜੀ ਬਲਿੰਗ ਫਲਿੰਗ ਕੰਪਨੀ ਵੱਲੋਂ ਮਹਿਲਾ ਪੁਰਸ਼ ਅੰਬੈਸਡਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਸਿਡਾਨਾ ਇੰਟਰਨੈਸ਼ਨਲ ਸਕੂਲ ਖਿਆਲਾ ਖੁਰਦ ਦੀ 12ਵੀਂ ਜਮਾਤ ਦੀ ਵਿਦਿਆਰਥਣ ਨਾਜ਼ਦੀਪ ਕੌਰ ਚੌਹਾਨ ਪੁੱਤਰੀ ਸਵ. ਹਰਮਿੰਦਰ ਸਿੰਘ ਚੌਹਾਨ ਵੀ ਕਿਸਮਤ ਅਜ਼ਮਾਈ ਕਰ ਰਹੀ ਹੈ।ਮੁਕਾਬਲੇ ਦੌਰਾਨ ਆਪਣੇ ਪੱਖ ਵਿੱਚ ਵੋਟਿੰਗ ਕਰਵਾਉਣ ਲਈ ਉਹ ਆਪਣੇ ਨਿਜੀ ਸੰਪਰਕਾਂ ਤੋਂ ਇਲਾਵਾ ਸ਼ੋਸ਼ਲ ਮੀਡੀਆ ਦਾ ਸਹਾਰਾ ਲੈ ਰਹੀ ਹੈ।5 ਲੜਕੇ ਤੇ 5 ਲੜਕੀਆਂ ਦੀ ਬਤੌਰ ਅੰਬੈਸਡਰ ਚੋਣ ਲਈ ਵੋਟਿੰਗ ਦਾ ਸਿਲਸਿਲਾ 12 ਜੂਨ ਤੱਕ ਚੱਲੇਗਾ।
ਨਾਜ਼ਦੀਪ ਕੌਰ ਚੌਹਾਨ ਨੇ ਦੱਸਿਆ ਕਿ ਕੰਪਨੀ ਵੱਲੋਂ ਜੇਤੂ ਕਰਾਰ ਦਿੱਤੇ ਉਮੀਦਵਾਰਾਂ ਨੂੰ ਵੈਬਸਾਈਟ ਫਾਰ ਪੋਰਟਫੋਲਿਓ, ਪ੍ਰੋਡਕਟ ਪੇਡ ਫੋਟੋਸ਼ੂਟ, ਟੀ-ਸ਼ਰਟ ਆਦਿ ਨਾਲ ਨਿਵਾਜ਼ਿਆ ਜਾਵੇਗਾ।ਉਸ ਨੇ ਆਸ ਜਤਾਈ ਕਿ ਬਲਿੰਗ ਫਲਿੰਗ ਅੰਬੈਸਡਰ ਖਿਤਾਬ ਉਸ ਦੀ ਝੋਲੀ ਵਿੱਚ ਪਵੇਗਾ।ਉਧਰ ਸਿਡਾਨਾ ਇੰਟਰਨੈਸ਼ਨਲ ਪਬਲਿਕ ਸਕੂਲ ਖਿਆਲਾ ਖੁਰਦ ਦੀ ਪ੍ਰਬੰਧਕੀ ਕਮੇਟੀ ਤੋਂ ਮੈਡਮ ਜੀਵਨ ਜੋਤੀ ਸਿਡਾਨਾ ਨੇ ਕਿਹਾ ਕਿ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਬਣਾਉਣ ਲਈ ਹਰ ਤਰ੍ਹਾਂ ਦੇ ਅੰਦਰੂਨੀ ਤੇ ਬਾਹਰੀ ਮੁਕਾਬਲਿਆਂ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਨਾਜ਼ਦੀਪ ਕੌਰ ਚੌਹਾਨ ਲਈ ਵੋਟਿੰਗ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਅੰਬੈਸਡਰ ਬਣਨ ਤੋਂ ਬਾਅਦ ਉਸ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।