ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟਕਸ਼ਨ ਵੈਲਫੇਅਰ ਬੋਰਡ ਅਧੀਨ ਰਜਿਸਟ੍ਰੇਸ਼ਨ ਕਰਵਾਉਂਣ ਲਈ ਨਿਰਧਾਰਤ ਕੀਤੀ ਫੀਸ ਜੋ ਕਿ 10 ਰੁਪਏ ਪ੍ਰਤੀ ਮਹੀਨਾ ਅਤੇ ਇੱਕ ਵਾਰ 25 ਰੁਪਏ ਫੀਸ ਰਜਿਸਟ੍ਰੇਸ਼ਨ ਫੀਸ ਹੈ ਕੇਵਲ ਨਿਰਧਾਰਤ ਫੀਸ ਹੀ ਜਮ੍ਹਾਂ ਕਰਵਾਈ ਜਾਵੇ।
ਮਨੋਜ ਸਰਮਾ ਲੇਬਰ ਇੰਨਫੋਰਸਮੈਂਟ ਅਫਸ਼ਰ ਪਠਾਨਕੋਟ ਨੇ ਕਿਹਾ ਕਿ ਕਿਰਤੀ ਕਾਮੇ ਵੱਲੋਂ ਉਪਰੋਕਤ ਰਜਿਸਟ੍ਰੇਸ਼ਨ ਲਈ ਜੋ ਨਿਰਧਾਰਿਤ ਫੀਸ ਸੇਵਾ ਕੇਂਦਰ ਜਾਂ ਸੀ.ਐਸ.ਸੀ ਸੈਂਟਰ ਵਿੱਚ ਜਮ੍ਹਾਂ ਕਰਵਾਈ ਜਾਂਦੀ ਹੈ।ਉਸ ਦੀ ਰਸੀਦ ਜਰੂਰ ਪ੍ਰਾਪਤ ਕੀਤੀ ਜਾਵੇ ਅਤੇ ਕਿਸੇ ਵੀ ਵਿਅਕਤੀ ਨੂੰ ਜਮਾਂ ਕੀਤੀ ਗਈ ਨਿਰਧਾਰਿਤ ਰਾਸ਼ੀ ਤੋਂ ਜਿਆਦਾ ਪੈਸੇ ਨਾ ਦਿੱਤੇ ਜਾਣ।
ਮਨੋਜ ਸ਼ਰਮਾ ਲੇਬਰ ਇੰਨਫੋਰਸਮੈਂਟ ਅਫਸ਼ਰ ਪਠਾਨਕੋਟ ਨੇ ਜਾਣਕਾਰੀ ਦੱਸਿਆ ਕਿ ਕਰੋਨਾ ਵਾਇਰਸ ਦੇ ਵਿਸਥਾਰ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਹਰੇਕ ਰਜਿਸਟਰਡ ਕਿਰਤੀ ਕਾਮਿਆਂ ਦੇ ਖਾਤਿਆਂ ਵਿੱਚ 3-3 ਹਜਾਰ ਰੁਪਏ ਦੀਆਂ ਕਿਸ਼ਤਾਂ ਪਾਈਆਂ ਗਈਆਂ ਸਨ ਤਾਂ ਜੋ ਉਨ੍ਹਾਂ ਕਾਮਿਆਂ ਨੂੰ ਕੰਮਕਾਜ ਦੇ ਬੰਦ ਹੁੰਦਿਆਂ ਕਿਸੇ ਤਰ੍ਹਾਂ ਦੀ ਪਰਿਵਾਰਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਹ ਉਹ ਰਜਿਸਟਰਡ ਕਿਰਤੀ ਕਾਮੇ ਸਨ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟਕਸ਼ਨ ਅਧੀਨ ਪਹਿਲਾਂ ਤੋਂ ਹੋ ਰੱਖੀ ਹੈ।ਉਨ੍ਹਾਂ ਦੱਸਿਆ ਕਿ ਹੁਣ ਜਿਹੜੀ ਕਿਰਤੀ ਕਾਮਿਆਂ ਵੱਲੋਂ ਨਵੀਂ ਰਜਿਸਟ੍ਰੇਸ਼ਨ ਅਤੇ ਰੀਨਿਊਅਲ ਕਰਵਾਈ ਜਾ ਰਹੀ ਹੈ।ਉਨ੍ਹਾਂ ਵੱਲੋਂ ਇਹ ਗੱਲ ਧਿਆਨ ਵਿੱਚ ਲਿਆਂਦੀ ਜਾ ਰਹੀ ਹੈ ਕਿ ਕੁੱਝ ਲੋਕ ਆਪਣੇ ਸਵਾਰਥ ਲਈ ਨਿਰਧਾਰਿਤ ਰਾਸ਼ੀ ਤੋਂ ਜਿਆਦਾ ਰਾਸ਼ੀ ਵਸੂਲ ਕਰ ਰਹੇ ਹਨ।ਅਗਰ ਅਜਿਹਾ ਕਰਦਿਆਂ ਕੋਈ ਵਿਅਕਤੀ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਉਨ੍ਹਾਂ ਕਿਰਤੀ ਕਾਮਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਵੀ ਸੇਵਾ ਕੇਂਦਰ ਜਾਂ ਸੀ.ਐਸ.ਸੀ ਸੈਂਟਰਾਂ ਵਿੱਚ ਜਾਂਦੇ ਹਨ ਤਾਂ ਮਾਸਕ ਜਰੂਰ ਪਾਉਣ, ਸੋਸਲ ਡਿਸਟੈਂਸ ਜਰੂਰ ਬਣਾਈ ਰੱਖਣ ਤਾਂ ਜੋ ਕਰੋਨਾ ਵਾਈਰਸ ਦੀ ਲੜੀ ਨੂੰ ਤੋੜਿਆ ਜਾ ਸਕੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …