ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਸਥਾਨਕ ਸ਼ਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂੂਲ ਪਠਾਨਕੋਟ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਜਗਜੀਤ ਸਿੰਘ ਦੀ ਅਗਵਾਈ ‘ਚ ਸੇਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਬਚਿਆਂ ਦੇ ਮਾਤਾ ਪਿਤਾ ਨੇ ਨਿੱਜੀ ਸਕੂਲਾਂ ਵਿੱਚ ਫੀਸ ਸਬੰਧੀ ਆ ਰਹੀਆਂ ਸਮੱਸਿਆਵਾਂ ਪ੍ਰਤੀ ਜਿਲ੍ਹਾ ਸਿੱਖਿਆ ਅਧਿਕਾਰੀ ਨੂੰ ਜਾਣੂ ਕਰਵਾਇਆ।
ਜਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਨੇ ਮੌਕੇ ‘ਤੇ ਹੀ ਸਮੱਸਿਆਵਾਂ ਦਾ ਨਬੇੜਾ ਕੀਤਾ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਾਉਣ ਲਈ ਪ੍ਰੇਰਿਤ ਕੀਤਾ ਅਤੇ ਸਿੱਖਿਆ ਵਿਭਾਗ ਵਲੋਂ ਘਰ ਬੈਠੇ ਸਿੱਖਿਆ ਮੁਹਿੰਮ ਤਹਿਤ ਹਰ ਬੱਚੇ ਤੱਕ ਪਹੁੰਚ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਵਿਭਾਗ ਦੇ ਮਾਹਿਰਾਂ ਵਲੋਂ ਤਿਆਰ ਕੀਤੇ ਪਾਠ ਆਕਾਸ਼ਵਾਣੀ ਰੇਡੀਓ ਪਟਿਆਲਾ ਅਤੇ ਦੋਆਬਾ ਰੇਡੀਓ ਅਤੇ ਫਾਸਟਵੇ ਦੇ ਟੀ.ਵੀ ਚੈਨਲ 279 ਦੇ ਨਾਲ-ਨਾਲ ਦੂਰਦਰਸ਼ਨ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਹਨ।
ਜਿਲ੍ਹਾ ਸਿੱਖਿਆ ਅਫਸਰ ਜਗਜੀਤ ਸਿੰਘ ਨੇ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਅਤੇ ਪੜਾਈ ਦੇ ਪੱਧਰ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ‘ਤੇ 11 ਮਾਪਿਆਂ ਨੇ ਆਪਣੇ ਬੱਚਿਆਂ ਨੂੰ ਮੌਕੇ ‘ਤੇ ਹੀ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਇਆ।ਨਵੇਂ ਦਾਖਲਾ ਹੋਣ ਵਾਲੇ ਬੱਚਿਆਂ ਨੂੰ ਜਿਲ੍ਹਾ ਸਿੱਖਿਆ ਅਫਸਰ ਵਲੋਂ ਸਕੂਲ ਬੈਗ ਅਤੇ ਕਾਪੀਆਂ ਦੇ ਕੇ ਸਨਮਾਨਿਤ ਕੀਤਾ।
ਸ਼ਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਦੀ ਪ੍ਰਿੰਸੀਪਲ ਮੀਨਨ ਸ਼ਿਖਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਸਮਾਰਟ ਕਲਾਸ, ਖੇਲ ਅਤੇ ਹੋਰ ਬਹੁਤ ਹੀ ਸੁਵਿਧਾਵਾਂ ਉਪਲੱਬਧ ਹੈ ਅਤੇ ਬੱਚਿਆਂ ਨੂੰ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤਹਿਤ ਹਰ ਵਿਦਿਆਰਥੀ ਨੂੰ ਵੱਟਸ ਐਪ ਗਰੁੱਪ ਨਾਲ ਜੋੜ ਕੇ ਪੜਾਉਣ ਦਾ ਮਹੱਤਵਪੂਰਣ ਕਾਰਜ ਕਰ ਰਹੇ ਹੈ।ਇਸ ਮੌਕੇ ਪਿ੍ਰੰਸੀਪਲ ਮੰਨਨ ਸ਼ਿਖਾ, ਪ੍ਰਿੰਸੀਪਲ ਅਜੈ ਗੁਪਤਾ, ਪ੍ਰਿੰਸੀਪਲ ਜਸਬੀਰ ਸਿੰਘ, ਅਰੁਣ ਮਹਾਜਨ, ਵਿਵੇਕ ਸ਼ਰਮਾ, ਮਨੋਜ ਕੁਮਾਰ, ਰਜਿੰਦਰ ਕੁਮਾਰ, ਰੋਹਿਤ, ਕ੍ਰਿਸ਼ਣ ਕੁਮਾਰ ਆਦਿ ਮੌਜੂਦ ਰਹੇ।
Check Also
ਵਿਆਹ ਵਰ੍ਹੇਗੰਢ ਮੁਬਾਰਕ – ਕਰਮਜੀਤ ਰਾਜੀਆ ਅਤੇ ਗੁਰਸੇਵਕ ਰਾਜੀਆ
ਸੰਗਰੂਰ, 22 ਜੁਲਾਈ (ਜਗਸੀਰ ਲੌਂਗੋਵਾਲ) – ਉਘੇ ਸਮਾਜ ਸੇਵੀ ਤੇ ਸਲੱਮ ਫਾਊਂਡੇਸ਼ਨ ਆਫ ਇੰਡੀਆ ਜਿਲ੍ਹਾ …