Tuesday, July 15, 2025
Breaking News

ਕੇ.ਐਮ.ਵੀ ਕਾਲਜੀਏਟ ਸਕੂਲ ਨੇ ਜਿੱਤੀ ਜ਼ੋਨ ਨੰ: 2 ਚੈਂਪਿਅਨਸ਼ਿਪ

PPN12101423

ਜਲੰਧਰ, 12 ਅਕਤੂਬਰ (ਹਰਦੀਪ ਸਿੰਘ ਦਿਓਲ/ਪਵਨਦੀਪ ਸਿੰਘ ਭੰਡਾਲ) – ਕੇ.ਐਮ.ਵੀ. ਕਾਲਜੀਏਟ ਸੀ: ਸੈਕ: ਸਕੂਲ ਦੀ ਐਥਲੈਟਿਕ ਟੀਮ ਨੇ ਜ਼ੋਨ ਨੰ: 2 ਚੈਂਪਿਅਨਸ਼ਿਪ ਜਿੱਤ ਕੇ ਵਿਦਿਆਲਾ ਦਾ ਮਾਣ ਵਧਾਧਿਆ।ਇਸ ਚੈਂਪਿਅਨਸ਼ਿਪ ਅਧੀਨ ਹੋਏ ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਏਕਮਜੋਤ ਪਹਿਲੇ ਸਥਾਨ ਤੇ ਰਹੀ। 200 ਮੀਟਰ ਦੌੜ ਵਿੱਚ ਸੁਖਵੰਤ ਅਤੇ ਏਕਮਜੋਤ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ 400 ਮੀਟਰ ਅਤੇ 800 ਮੀਟਰ ਦੇ ਮੁਕਾਬਲਿਆਂ ਵਿੱਚ ਪ੍ਰਿਯੰਕਾ ਅਤੇ ਸੁਖਵੰਤ ਲਗਾਤਾਰ ਪਹਿਲੇ ਅਤੇ ਦੂਸਰੇ ਸਥਾਨਾਂ ਤੇ ਰਹੀਆਂ।1500 ਮੀਟਰ ਦੇ ਮੁਕਾਬਲੇ ਵਿੱਚ ਪਲਕਦੀਪ ਅਤੇ ਪ੍ਰਿਯੰਕਾ ਪਹਿਲੇ ਅਤੇ ਦੂਸਰੇ ਸਥਾਨ ਤੇ ਰਹੀਆਂ।ਇਸਦੇ ਨਾਲ ਹੀ 3000 ਮੀਟਰ ਅਤੇ 5000 ਮੀਟਰ ਦੇ ਮੁਕਾਬਲਿਆਂ ਵਿੱਚ ਵੀ ਪਲਕਦੀਪ ਨੇ ਪਹਿਲਾ ਸਥਾਨ ਹਾਸਿਲ ਕੀਤਾ।ਇਨਖ਼ਾਂ ਦੇ ਨਾਲ ਹੀ ਹੋਏ ਲਾਂਗ ਜੰਪ ਮੁਕਾਬਲੇ ਵਿਚੋਂ ਸੁਖਵੰਤ ਨੇ ਪਹਿਲਾ ਅਤੇ ਏਕਮਜੋਤ ਨੇ ਦੂਸਰਾ ਸਥਾਨ ਹਾਸਿਲ ਕੀਤਾ।ਸ਼ਾਟਪੁਟ ਮੁਕਾਬਲੇ ਵਿੱਚ ਜਸਕਿਰਨ ਅਤੇ ਰੰਜਨੀਤ ਕ੍ਰਮਵਾਰ ਪਹਿਲੇ ਅਤੇ ਦੂਸਰੇ ਸਥਾਨ ਤੇ ਰਹੀਆਂ।ਇਸਦੇ ਨਾਲ ਹੀ ਹੈਮਰ ਥ੍ਰੋ ਵਿੱਚ ਜਸਕਿਰਨ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਜੇਵਲਿਨ ਥ੍ਰੋ ਵਿੱਚ ਰੰਜਨੀਤ ਪਹਿਲੇ ਸਥਾਨ ਤੇ ਰਹੀ।ੲਸ ਤੋਂ ਇਲਾਵਾ ਡਿਸਕਸ ਥ੍ਰੋ ਮੁਕਾਬਲੇ ਵਿੱਚ ਵੀ ਰੰਜਨੀਤ ਅਤੇ ਜਸਕਿਰਨ ਕ੍ਰਮਵਾਰ ਪਹਿਲੇ ਅਤੇ ਦੂਸਰੇ ਸਥਾਨ ਤੇ ਰਹੀਆਂ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਨੇ ਐਥਲੇਟਿਕ ਟੀਮ ਦੀ ਇਸ ਮਹੱਤਵਪੂਰਨ ਜਿੱਤ ਤੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੀ ਪ੍ਰਾਧਿਆਪਕਾ ਸ਼੍ਰੀਮਤੀ ਆਸ਼ੂ ਬਜਾਜ, ਕੁਮਾਰੀ ਨੇਹਾ ਅਤੇ ਕੁਮਾਰੀ ਦੀਪਿਕਾ ਨੂੰ ਮੁਬਾਰਕਬਾਦ ਦਿੱਤੀ।ਉਹਨਾਂ ਨੇ ਖੇਡ ਗਤੀਵਿਧੀਆਂ ਵਿਚ ਵਿਦਿਆਲਾ ਦੀ ਸ਼ਾਨਦਾਰ ਪ੍ਰਾਪਤੀਆਂ ਤੇ ਨਿਰੰਤਰ ਹਾਸਿਲ ਹੋ ਰਹੀਆਂ ਕਾਮਯਾਬੀਆਂ ਤੇ ਸੰਤੁਸ਼ਟੀ ਅਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply