Thursday, December 12, 2024

ਵਿਧਾਇਕ ਅਮਿਤ ਵਿੱਜ ਵਲੋਂ ਕਰੋਨਾ ਪਾਜੀਟਿਵ ਖੇਤਰਾਂ ਦਾ ਕੀਤਾ ਦੌਰਾ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਲੋਕਾਂ ਨੂੰ ਕੀਤੀ ਅਪੀਲ ਸਿਹਤ ਵਿਭਾਗ ਤੇ ਜਿਲ੍ਹਾ ਪ੍ਰਸਾਸ਼ਨ ਦੀਆਂ ਹਦਾਇਤਾਂ ਦੀ ਕਰੋ ਪਾਲਣਾ

ਪਠਾਨਕੋਟ, 31 ਮਈ (ਪੰਜਾਬ ਪੋਸਟ ਬਿਊਰੋ) – ਸਨੀਵਾਰ ਨੂੰ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਸਿਟੀ ਪਠਾਨਕੋਟ ਦੇ ਉਨ੍ਹਾਂ ਖੇਤਰਾਂ ਦਾ ਦੋਰਾ ਕੀਤਾ ਜਿਨ੍ਹਾਂ ਖੇਤਰਾਂ ਵਿੱਚ ਕਰੋਨਾ ਪਾਜ਼ਟਿਵ ਕੇਸ ਪਾਏ ਗਏ ਹਨ।ਉਨ੍ਹਾਂ ਵੱਲੋਂ ਵੱਖ-ਵੱਖ ਖੇਤਰਾਂ ਦਾ ਦੋਰਾ ਕਰਨ ਦੋਰਾਨ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਆ ਰਹੀਆਂ ਪ੍ਰੇਸ਼ਾਨੀਆਂ ਵੀ ਸੁਣੀਆਂ।ਉਨ੍ਹਾਂ ਨਾਲ ਡਾ. ਭੁਪਿੰਦਰ ਸਿੰਘ ਐਸ.ਐਮ.ਓ ਸਿਵਲ ਹਸਪਤਾਲ ਪਠਾਨਕੋਟ, ਆਸ਼ੀਸ਼ ਵਿੱਜ, ਰਜਿੰਦਰ ਮਿਨਹਾਸ ਡੀ.ਐਸ.ਪੀ ਪਠਾਨਕੋਟ, ਐਮ.ਸੀ ਪੰਨਾ ਲਾਲ ਭਾਟੀਆ, ਨੀਤਿਨ ਲਾਡੀ, ਗੋਰਵ ਵਡੇਹਰਾ ਅਤੇ ਹੋਰ ਪਾਰਟੀ ਕਾਰਜ਼ ਕਰਤਾ ਵੀ ਹਾਜ਼ਰ ਸਨ।
               ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਉਨ੍ਹਾਂ ਖੇਤਰਾਂ ਦਾ ਦੋਰਾ ਕੀਤਾ ਗਿਆ ਹੈ ਜਿਨ੍ਹਾਂ ਖੇਤਰਾਂ ਵਿੱਚ ਕਰੋਨਾ ਪਾਜ਼ਟਿਵ ਲੋਕ ਮਿਲੇ ਹਨ।ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਲੋਕਾਂ ਨਾਲ ਮਿਲਕੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਹਨ।ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਹਰੀ ਨਗਰ, ਮੀਰਪੁਰ ਕਾਲੋਨੀ, ਇੰਦਰਾ ਕਲੋਨੀ, ਵਿਸ਼ਨੂੰ ਨਗਰ ਨਜਦੀਕ ਰੇਨੁਕਾ ਮੰਦਿਰ,ਸਿਲਵਰ ਇਸਟੇਟ, ਰੋਜ ਐਵਨਿਓ ਆਦਿ ਖੇਤਰਾਂ ਤੱਕ ਪਹੁੰਚ ਕੀਤੀ ਗਈ ਹੈ।
                 ਡਾ. ਭੁਪਿੰਦਰ ਸਿੰਘ ਵੱਲੋਂ ਲੋਕਾਂ ਨੂੰ ਕਰੋਨਾ ਤੋਂ ਬਚਾਅ ਦੇ ਲਈ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ ਅਤੇ ਅਗਰ ਕਿਸੇ ਵੀ ਗਲੀ ਮੁਹੱਲਿਆਂ ਵਿੱਚ ਕੋਈ ਕਰੋਨਾ ਮਰੀਜ਼ ਮਿਲਦਾ ਹੈ ਜਾਂ ਕਿਸੇ ਵੀ ਵਿਅਕਤੀ ਵਿੱਚ ਕਰੋਨਾ ਦੇ ਕਿਸੇ ਤਰ੍ਹਾਂ ਦੇ ਲੱਛਣ ਨਜਰ ਆਉਂਦੇ ਹਨ ਤਾਂ ਉਨ੍ਹਾਂ ਦਾ ਕੀ ਫਰਜ਼ ਬਣਦਾ ਹੈ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …