ਲੋਂਗੋਵਾਲ, 11 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਾਵਰਕੌਮ ਦੀ ਸਬ ਡਵੀਜ਼ਨ ਲੌਂਗੋਵਾਲ ਵਿਖੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਜੋਨ ਸਕੱਤਰ ਬਲਵਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਫੂਕੀ ਗਈ।
ਆਪਣੇ ਭਾਸ਼ਣ ਦੌਰਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਬਿਜਲੀ ਬਿਲ 2020 ਲਿਆ ਰਹੀ ਹੈ ਜੋ ਕਿ ਲੋਕ ਵਿਰੋਧੀ ਹੈ ਇਸ ਬਿਲ ਦੇ ਪਾਸ ਹੋਣ ਤੇ ਬਿਜਲੀ ਦੇ ਰੇਟ ਵਧ ਜਾਣਗੇ।ਵੱਡੀਆਂ ਵੱਡੀਆਂ ਕੰਪਨੀਆਂ ਬਿਜਲੀ ਸੈਕਟਰ ਨੂੰ ਖਰੀਦ ਕੇ ਮਨਮਰਜ਼ੀਆਂ ਕਰਨਗੀਆਂ।ਇਸੇ ਤਰਾਂ ਪਾਵਰ ਕੌਮ ਦੀ ਮੈਨੇਜਮੈਂਟ ਮੁਲਾਜ਼ਮਾਂ ਨਾਲ ਹਰ ਵਾਰ ਟੇਬਲ ‘ਤੇ ਬੈਠ ਕੇ ਕੀਤੇ ਵਾਅਦਿਆਂ ਤੋਂ ਮੁਕਰ ਜਾਂਦੀ ਹੈ।ਜਿਸ ਦੇ ਰੋਸ ਵਜੋਂ ਪਾਵਰ ਮੈਨੇਜਮੈਂਟ ਦੀ ਅਰਥੀ ਫੁਕੀ ਗਈ।ਇਸ ਸਬੰਧੀ 10 ਜੂਨ ਤੋਂ 30 ਜੂਨ ਤੱਕ ਵਰਕ ਟੂ ਰੂਲ ਕੀਤਾ ਜਾਵੇਗਾ।16 ਜੂਨ ਨੂੰ ਹੈਡ ਆਫਿਸ ਪਟਿਆਲਾ ਵਿਖੇ 8:30 ਤੋਂ 11.00 ਵਜੇ ਤੱਕ ਗੇਟ ਘੇਰੇ ਜਾਣਗੇ।ਮੈਨੇਜਮੈਂਟ ਦਾ ਫੀਲਡ ‘ਚ ਕਾਲੇ ਝੰਡਿਆਂ ਨਾਲ ਸਵਾਗਤ ਕੀਤਾ ਜਾਵੇਗਾ।16 ਜੂਨ ਨੂੰ ਇਕ ਦਿਨ ਦੀ ਹੜਤਾਲ ਕੀਤੀ ਜਾਵੇਗੀ।
ਇਸ ਮੌਕੇ ਤੇ ਪ੍ਰਧਾਨ ਗੁਰਮੀਤ ਸਿੰਘ ਭੁੱਲਰ, ਮਸਕੱਤਰ ਜਰਨੈਲ ਸਿੰਘ, ਪ੍ਰਧਾਨ ਵਰਿੰਦਰ ਕੁਮਾਰ, ਜਗਮੇਲ ਸਿੰਘ, ਅਵਤਾਰ ਸਿੰਘ, ਗਗਨਦੀਪ ਕੌਰ ਕੈਸ਼ੀਅਰ, ਲਖਵਿੰਦਰ ਕੌਰ, ਸੱਤਿਆ ਦੇਵੀ, ਜਰਨੈਲ ਸਿੰਘ, ਲੱਕੀ ਸ਼ਰਮਾ, ਗੁਰਵਿੰਦਰ ਸਿੰਘ, ਅਜੈਬ ਸਿੰਘ, ਸੁਖਚੈਨ ਸਿੰਘ, ਸੁਖਵੰਤ ਸਿੰਘ, ਰਜਿੰਦਰ ਸਿੰਘ, ਕੁਲਦੀਪ ਸਿੰਘ, ਜਗਮੇਲ ਸਿੰਘ, ਰੋਹੀ ਸਿੰਘ, ਲਵਦੀਪ ਸਿੰਘ, ਯੋਗੇਸ਼ ਗਰਗ, ਅਸ਼ਵਨੀ ਕੁਮਾਰ, ਬਲਵੀਰ ਸਿੰਘ, ਮਨਪ੍ਰੀਤ ਸਿੰਘ, ਲਖਵੀਰ ਸਿੰਘ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …