ਮਹਿੰਦੀ ਨਾਲ ਆਪਣੇ ਹੱਥ ਸਜਾਉਣ ਲਈ ਲੜਕੀਆਂ ਵਿੱਚ ਉਤਸ਼ਾਹ

ਬਟਾਲਾ, 14 ਅਕਤੂਬਰ (ਨਰਿੰਦਰ ਸਿੰਘ ਬਰਨਾਲ) – ਬਾਬਾ ਬੰਦਾ ਸਿੰਘ ਬਹਾਦੁਰ ਕਾਲਜ਼ ਆਫ਼ ਐਜੂਕੇਸ਼ਨ ਨਿਧੀਪੁਰ ਫਾਟਕ ਧਾਰੀਵਾਲ ਵਿਖੇ ਬੀ.ਐਡ., ਅਤੇ ਈ.ਟੀ.ਟੀ.ਦੀਆਂ ਵਿਦਿਆਰਥੀਆਂ ਵੱਲੋਂ ਕਰਵਾ ਚੌਥ ਦੇ ਤਿਉਹਾਰ ਦੇ ਸਬੰਧ ਵਿੱਚ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਵਿੱਚ ਕਾਲਜ਼ ਆਫ਼ ਐਜੂਕੇਸ਼ਨ ਪ੍ਰਬੰਧਕੀ ਕਮੇਟੀ ਦੇ ਮੈਨਜਿੰਗ ਡਾਇਰੈਕਟਰ ਅਮਰਜੀਤ ਸਿੰਘ ਚਾਹਲ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਅਸਿਟੈਂਟ ਪ੍ਰੋ.ਮਨਦੀਪ ਕੌਰ ਢਿਲੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਹਿੰਦੀ ਇੱਕ ਕਲਾ ਹੈ, ਮਹਿੰਦੀ ਦਾ ਸੁਹਾਗਣਾ ਦੇ ਜੀਵਨ ਵਿੱਚ ਬਹੁਤ ਮਹੱਤਵ ਹੈ, ਕਰਵਾਚੌਥ ਵਾਲੇ ਦਿਨ ਹਰ ਕੋਈ ਕੁੜੀ ਅਤੇ ਸੁਹਾਗਣ ਆਪਣੇ ਹੱਥਾ ਤੇ ਮਹਿੰਦੀ ਰਚਾਉਣ ਚਾਹੁੰਦੀ ਹੈ, ਤੇ ਕੁੜੀਆਂ ਵੱਖ ਵੱਖ ਤਰਖ਼ਾਂ ਦੇ ਡਿਜ਼ਾਇਨ ਬਣਾ ਕੇ ਮਹਿੰਦੀ ਆਪਣੇ ਹੱਥਾ ਤੇ ਸਜਾਉਂਦੀਆਂ ਹਨ। ਉਹਨਖ਼ਾਂ ਨੇ ਕਿਹਾ ਕਿ ਅਸੀਂ ਮਹਿੰਦੀ ਨੂੰ ਹੀ ਰੁਜ਼ਗਾਰ ਦਾ ਇੱਕ ਸਾਧਨ ਬਣਾ ਸਕਦੇ ਹਾਂ।
ਇਸ ਮੌਕੇ ਕਾਲਜ਼ ਦੀਆਂ ਵਿਦਿਆਰਥਣਾਂ ਵੱਲੋਂ ਮਹਿੰਦੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਵਿੱਚੋਂ ਮਨਪ੍ਰੀਤ ਕੌਰ, ਸੁਖਵਿੰਦਰ ਕੁਮਾਰੀ, ਜੋਤੀ, ਰਿਚਾ, ਰੀਨਾ, ਕਮਲ, ਚਰਨਜੀਤ, ਪ੍ਰਭਜੀਤ, ਪ੍ਰਭਜੋਤ, ਬਰਿੰਦਰਜੀਤ ਕੌਰ ਹਾਜ਼ਰ ਸਨ। ਇਸ ਮੌਕੇ ਤੇ ਮਹਿੰਦੀ ਮੁਕਾਬਲੇ ਵਿੱਚ ਮੁੱਖ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚੋਂ ਮਨਪ੍ਰੀਤ ਕੌਰ ਈ.ਟੀ.ਟੀ. ਪਹਿਲੇ ਸਥਾਨ ‘ਤੇ, ਸੁਖਵਿੰਦਰ ਕੁਮਾਰੀ ਬੀ.ਐਡ ਦੂਸਰਾ ਸਥਾਨ, ਜੋਤੀ ਬੀ.ਐਡ.ਤੀਸਰਾ ਸਥਾਨ ਤੇ ਰਹੇ। ਇਸ ਮੌਕੇ ਤੇ ਮੈਡਮ ਮਨਦੀਪ ਕੌਰ, ਅਮਨਦੀਪ ਕੌਰ, ਸਿਫ਼ਾਲੀ, ਗੁਰਪਿੰਦਰ, ਅਜੀਤ, ਐਂਪਲ, ਅਤਿੰਦਰ ਕੌਰ, ਪਰਮਿੰਦਰ ਸਿੰਘ, ਗੁਰਿੰਦਰ ਸਿੰਘ, ਆਦਿ ਕਾਲਜ਼ ਸਟਾਫ਼ ਦੇ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media