ਤਰਸਿੱਕਾ 13 ਅਕਤੂਬਰ (ਕੰਵਲ ਜੋਧਾਨਗਰੀ) ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਨਹੀਂ ਹੋ ਰਹੀ ਪਰ ਬਾਰਦਾਨੇ ਤੇ ਪੰਜਾਬ ਸਰਕਾਰ ਸਾਲ 2014-15 ਛਪਿਆ ਹੋਇਆ ਹੈ।ਜੇਕਰ ਪੰਜਾਬ ਸਰਕਾਰ ਝੋਨਾ ਨਹੀਂ ਖ੍ਰੀਦ ਰਹੀ ਤਾਂ ਫਿਰ ਇਹ ਬਾਰਦਾਨਾ ਕਿਸ ਪ੍ਰਕਾਰ ਮੰਡੀਆਂ ਵਿੱਚ ਵਰਤਿਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਵੰਤ ਸਿੰਘ ਸੰਗਰਾਏ ਕਨਵੀਨਰ ਜੰਡਿਆਲਾ ਹਲਕਾ ਆਪ ਨੇ ਦੱਸਿਆ ਕਿ ਸਰਕਾਰ ਦੁਆਰਾ ਕਿਸਾਨਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨਾਲ ਲੁੱਟ ਕੀਤੀ ਜਾ ਰਹੀ ਹੈ।ਉਹਨਾਂ ਨੇ ਕਿਹਾ ਕਿ ਸਰਕਾਰੀ ਖ੍ਰੀਦ ਨਾ ਹੋਣ ਅਤੇ ਸਰਕਾਰੀ ਬਾਰਦਾਨੇ ਦੀ ਵਰਤੋਂ ਸਬੰਧੀ ਜਦੋਂ ਉਹ ਸਰਕਾਰ ਵੱਲੋਂ ਨਾਮਜ਼ਦ ਸਰਕਾਰੀ ਖ੍ਰੀਦ ਕਰਨ ਵਾਲੇ ਖਰਦਿਦਾਰ ਨੂੰ ਮਿਲੇ ਤਾਂ ਉਹਨਾਂ ਦੁਆਰਾ ਕੋਈ ਵੀ ਤਸੱਲੀਬਕਸ਼ ਜਵਾਬ ਨਹੀਂ ਦਿੱਤਾ ਗਿਆ ਅਤੇ ਗੱਲ ਨੂੰ ਆਲੇ-ਟਾਲੇ ਕਰਦੇ ਹੋਏ ਸਾਰੀ ਜ਼ਿਮੇਵਾਰੀ ਆੜਤੀਏ ਸਿਰ ਲਗਾਉਂਦੇ ਹੋੲ,ੇ ਆਪਣਾ ਪੱਲਾ ਝਾੜ ਦਿੱਤਾ ਗਿਆ।ਇਸ ਮੌਕੇ ਮੰਡੀ ਵਿੱਚ ਮੌਜੂਦ ਕਿਸਾਨ ਇੰਦਰਜੀਤ ਸਿੰਘ ਨਰੈਣਗੜ੍ਹ ਅਤੇ ਤਲਵਿੰਦਰ ਸਿੰਘ ਜੋਧਾਨਗਰੀ ਨੇ ਦੁਖੀ ਹੁੰਦੇ ਹੋਏ ਦੱਸਿਆ ਕਿ ਪਿਛਲੇ ਸਾਲ ਬਾਸਮਤੀ ਦਾ ਮੁੱਲ 4000 ਤੋਂ 4500 ਰੁਪਏ ਸੀ ਜੋ ਕਿ ਇਸ ਸਮੇਂ 1800 ਤੋਂ 2200 ਰੁਪਏ ਵਿੱਕ ਰਿਹਾ ਹੈ, ਜੋ ਕਿ ਜ਼ਿਮੀਦਾਰ ਨਾਲ ਸਰਾਸਰ ਧੱਕਾ ਹੈ।ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ‘ਤੇ ਜ਼ੋਰ ਦੇ ਕੇ ਕਿਹਾ ਕਿ ਜ਼ਿਮੀਦਾਰਾਂ ਨੂੰ ਸਹੀ ਮੁੱਲ ਦਿਵਾਇਆ ਜਾਵੇ ਤਾਂ ਜੋ ਕਿਸਾਨ ਖੁਦਕੁਸ਼ੀਆਂ ਤੋਂ ਬਚ ਸਕਣ।ਇਸ ਮੌਕੇ ਜਗਦੀਸ਼ ਸਿੰਘ ਬਿੱਟੂ ਕੈਸ਼ੀਅਰ, ਦਵਿੰਦਰ ਸਿੰਘ ਦੁਸਾਂਝ, ਲੱਖਾ ਸਿੰਘ ਭੱਟੀ ਮਾਲੋਵਾਲ, ਮੁਖਵੈਨ ਸਿੰਘ ਜੋਧਾਨਗਰੀ, ਬਲਜੀਤ ਸਿੰਘ ਸੰਗਰਾਵਾਂ, ਭਗਤ ਸਿੰਘ ਦੁਸਾਂਝ, ਜਸਪਾਲ ਸਿੰਘ ਖੇਲਾ ਆਦਿ ਹਾਜ਼ਰ ਸਨ।
Check Also
ਜਨਮ ਦਿਨ ਮੁਬਾਰਕ – ਭੂਮਿਕਾ ਕਾਂਸਲ
ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਚੀਮਾ ਮੰਡੀ ਸੰਗਰੂਰ ਵਾਸੀ ਸੁਰੇਸ਼ ਕਾਂਸਲ ਲਾਡੀ ਪਿਤਾ ਅਤੇ …