Tuesday, April 8, 2025
Breaking News

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਹੋਈ

ਲੌਂਗੋਵਾਲ, 11 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮਾਸਿਕ ਮੀਟਿੰਗ ਗੁਰਦੁਆਰਾ ਸ੍ਰੀ ਨਾਨਕੀਆਣਾ ਸਾਹਿਬ ਵਿਖੇ ਜ਼ਿਲ੍ਹਾ ਜਰਨਲ ਸਕੱਤਰ ਰਣ ਸਿੰਘ ਚੱਠਾ ਦੀ ਪ੍ਰਧਾਨਗੀ ਹੇਠ ਕਰਫਿਊ ਅਤੇ ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਹੋਈ।ਜਿਸ ਵਿੱਚ ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸ਼ੋਂ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ।
                  ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ‘ਤੇ ਲਾਹਨਤਾਂ ਪਾਉਂਦਿਆਂ ਹੋਇਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰਕੇ ਕਿਸਾਨੀ ਨੂੰ ਖਤਮ ਕਰਨ ਦੀਆਂ ਚਾਲਾਂ ਚੱਲ ਰਹੀ ਹੈ।ਪਰ ਦੇਸ਼ ਦੇ ਕਿਸਾਨ ਮੋਦੀ ਦੀਆਂ ਚਾਲਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।ਭਾਵੇਂ ਉਨ੍ਹਾਂ ਨੂੰ ਆਪਣੀਆਂ ਜਾਨਾਂ ਹੀ ਕਿਉਂ ਨਾਂ ਕੁਰਬਾਨ ਕਰਨੀਆਂ ਪੈਣ।ਚੱਠਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਲਵਾਈ ਲਈ ਬਿਹਾਰ, ਯੂ.ਪੀ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਸੂਬਿਆਂ ਤੋਂ ਲੇਬਰ ਲਿਆਉਣ ਦਾ ਆਪਣੇ ਖਰਚੇ ‘ਤੇ ਪ੍ਰਬੰਧ ਕਰੇ।ਨਹੀਂ ਤਾਂ ਝੋਨੇ ਦੀ ਲਵਾਈ ਡੇਢ ਮਹੀਨਾ ਪਛੜ ਜਾਵੇਗੀ ਅਤੇ ਝੋਨੇ ਦੇ ਝਾੜ ‘ਤੇ ਕਾਫੀ ਵੱਡਾ ਅਸਰ ਪਵੇਗਾ।ਜਿਸ ਨੂੰ ਕਰਜ਼ੇ ‘ਚ ਡੁੱਬੇ ਕਿਸਾਨ ਸਹਿਣ ਨਹੀਂ ਸਕਣਗੇ।ਚੱਠਾ ਨੇ ਕਿਹਾ ਕਿ ਝੋਨੇ ਦੇ ਸ਼ੀਜਨ ਨੂੰ ਮੁੱਖ ਰੱਖਦਿਆਂ ਖੇਤੀ ਸੈਕਟਰ ਲਈ 8 ਘੰਟਿਆਂ ਦੀ ਬਜ਼ਾਏ 12 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਆਪਣੇ ਵਾਅਦੇ ਮੁਤਾਬਿਕ ਕਿਸਾਨਾਂ ਦਾ ਸਮੁੱਚਾ ਕਰਜਾ ਮਾਫ ਕਰੇ।
                  ਇਸ ਮੋਕੇ ਜਿਲ੍ਹਾ ਵਿੱਤ ਸਕੱਤਰ ਕਸਮੀਰ ਸਿੰਘ ਕਾਕੜਾ, ਹਰੀ ਸਿੰਘ ਚੱਠਾ ਬਲਾਕ ਪ੍ਰਧਾਨ ਸੁਨਾਮ, ਕਰਨੈਲ ਸਿੰਘ ਕਾਕੜਾ ਬਲਾਕ ਪ੍ਰਧਾਨ ਭਵਾਨੀਗੜ੍ਹ, ਭੋਲਾ ਸਿੰਘ ਸਾਦੀਹਿਰੀ, ਜਰਨੈਲ ਸਿੰਘ ਸਾਹਪੁਰ, ਦਰਸ਼ਨ ਸਿੰਘ ਛਾਜਲਾ, ਗੁਰਦੀਪ ਸਿੰਘ ਲਾਡਬੰਨਜਾਰਾ ਕਲਾਂ, ਬਾਵਾ ਸਿੰਘ ਲਾਡਬੰਨਜਾਰਾ ਕਲਾਂ, ਨਿੱਕਾ ਸਿੰਘ ਸਾਦੀਹਿਰੀ, ਬਗੈਰਾ ਸਿੰਘ ਚੱਠਾ, ਗੁਰਮੇਲ ਸਿੰਘ ਸਾਹਪੁਰ ਕਲਾਂ, ਬਾਰਾਂ ਸਿੰਘ ਬਾਲਦ ਕਲਾਂ, ਨਿਰਮਲ ਸਿੰਘ ਨਾਗਰੀ, ਰਾਮ ਸਿੰਘ ਨਾਗਰੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …