Monday, December 23, 2024

ਡਰੇਨ ਦੀ ਸਫ਼ਾਈ ਨਾਂ ਹੋਣ ਕਾਰਨ ਕਿਰਤੀ ਕਿਸਾਨ ਯੂਨੀਅਨ ਵਲੋਂ ਕੀਤੀ ਗਈ ਨਾਅਰੇਬਾਜ਼ੀ

ਲੌਂਗੋਵਾਲ, 21 ਜੂਨ (ਪੰਜਾਬ ਪੋਸਟ – ਜਗਸੀਰ ਸਿੰਘ) – ਕਿਰਤੀ ਕਿਸਾਨ ਯੂਨੀਅਨ ਇਕਾਈ ਪਿੰਡੀ ਸਤੀਪੁਰਾ ਵਲੋਂ ਇਥੋਂ ਲੰਘਦੀ ਬਹਾਦਰ ਸਿੰਘ ਵਾਲਾ ਡਰੇਨ ਦੀ ਸਫਾਈ ਨਾ ਹੋਣ ਦੇ ਰੋਸ ਵਜੋਂ ਡਰੇਨੇਜ਼ ਵਿਭਾਗ ਅਤੇ ਜੰਗਲਾਤ ਮਹਿਕਮੇ ਖਿਲਾਫ਼ ਨਾਅਰੇਬਾਜੀ ਕਰਦਿਆਂ ਰੋਸ ਪ੍ਰਦਰਸ਼ਨ ਕਰਕੇ ਫੌਰੀ ਡਰੇਨ ਦੀ ਸਫਾਈ ਕਰਵਾਉਣ ਦੀ ਮੰਗ ਕੀਤੀ ਗਈ।ਯੂਨੀਅਨ ਦੇ ਇਕਾਈ ਪ੍ਰਧਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਡਰੇਨ ਵਿੱਚ ਜਿਥੇ ਬੂਟੀ ਉੱਗੀ ਹੋਈ ਹੈ, ਉਥੇ ਪਿਛਲੇ ਸਮੇਂ ਆਏ ਤੇਜ ਝੱਖੜ ਕਾਰਨ ਕਿਨਾਰਿਆਂ ਤੇ ਲੱਗੇ ਦਰੱਖਤ ਟੁੱਟ ਕੇ ਵੀ ਡਰੇਨ ਚ ਡਿੱਗੇ ਹੋਏ ਹਨ। ਆਗੂ ਨੇ ਦੱਸਿਆ ਕਿ ਇਸ ਡਰੇਨ ਦੀ ਸਫ਼ਾਈ ਇੱਕ ਮਹੀਨਾ ਪਹਿਲਾਂ ਹੋ ਜਾਣੀ ਚਾਹੀਦੀ ਸੀ, ਪਰ ਹੁਣ ਜਦੋਂ ਮੌਨਸੂਨ ਸਿਰ ‘ਤੇ ਹੈ ਤਾਂ ਹਾਲੇ ਤੱਕ ਵੀ ਮਹਿਕਮੇ ਦੀ ਨੀਂਦ ਨਹੀਂ ਖੁੱਲੀ।
               ਉਨਾਂ ਕਿਹਾ ਕਿ ਇਸ ਸਬੰਧੀ 4 ਜੂਨ ਨੂੰ ਤਹਿਸੀਲਦਾਰ ਸੰਗਰੂਰ ਰਾਹੀਂ ਡਿਪਟੀ ਕਮਿਸ਼ਨਰ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਨ।ਇਸ ਮੌਕੇ ਕਿਸਾਨ ਆਗੂ ਜੀਵਨ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …