ਜੰਡਿਆਲਾ ਗੁਰੂ, 21 ਜੂਨ (ਪੰਜਾਬ ਪੋਸਟ – ਹਰਿੰਦਰਪਾਲ ਸਿੰੰਘ) – ਕੋਰੋਨਾ ਵਾਇਰਸ ਕਰਕੇ ਜਨਤਾ ਕਰਫਿਊ ਦੋਰਾਨ ਜਿੱਥੇ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਗਈ।ਜਿੱਥੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ੳੁੱਥੇ ਸਰਬੱਤ ਦੇ ਭਲਾ ਐਜੂਕੇਸ਼ਨ ਐਡ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੁਖਰਾਜ ਸਿੰਘ ਸੋਹਲ ਵੱਲੋਂ ਲੋੜਵੰਦ ਧੀ ਦਾ ਵਿਆਹ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਲੜਕੇ ਹਰਪਾਲ ਮਸੀਹ ਦਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਨਵਾਂ ਪਿੰਡ ਦੀ ਵਸਨੀਕ ਜਰੀਨਾ ਮਸੀਹ ਨਾਲ ਵਿਆਹ ਕੀਤਾ ਗਿਆ ਅਤੇ ਇਹ ਵਿਆਹ ਇਸਾਈ ਧਰਮ ਦੇ ਰੀਤੀ ਰਿਵਾਜਾਂ ਅਨੁਸਾਰ ਕਰਵਾਇਆ ਗਿਆ।ਇਸ ਮੌਕੇ ਨਵੀ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਵਾਸਤੇ ਏ.ਐਸ.ਆਈ ਤਰਸੇਮ ਸਿੰਘ ਚੌਂਕੀ ਇੰਚਾਰਜ ਨਵਾਂ ਪਿੰਡ ਵਿਸ਼ੇਸ਼ ਤੌਰ’ਤੇ ਪੁੱਜੇ।
ਤਰਸੇਮ ਸਿੰਘ, ਥੂਥ ਆਗੂ ਗੁਰਪ੍ਰੀਤ ਗਿੱਲ ਨੇ ਸਰਬੱਤ ਦਾ ਭਲਾ ਐਜੂਕੇਸ਼ਨ ਐਡ ਸੁਸਾਇਟੀ ਦੇ ਚੇਅਰਮੈਨ ਸੁਖਰਾਜ ਸਿੰਘ ਸੋਹਲ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ।ਸੁਭਾਗੀ ਜੋੜੀ ਨੂੰ ਕੱਪੜੇ ਅਤੇ ਸ਼ਗਨ ਦਿੱਤਾ ਗਿਆ।ਇਸ ਮੋਕੇ ਲਵਪ੍ਰੀਤ ਸਿੰਘ ਜੰਡ,ਏ.ਐਸ.ਆਈ ਕੁਲਦੀਪ ਸਿੰਘ, ਕਾਰਜ ਸਿੰਘ, ਗੁਰਬਖਸ਼ ਸਿੰਘ ਤੇ ਦੋਹਾਂ ਦੇ ਪਰਿਵਾਰਿਕ ਮੈਂਬਰ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …