ਲੌਂਗੋਵਾਲ, 21 ਜੂਨ (ਪੰਜਾਬ ਪੋਸਟ – ਜਗਸੀਰ ਸਿੰਘ) – ਕੇਂਦਰ ਸਰਕਾਰ ਨਵੇਂ ਆਰਡੀਨੈਂਸ ਰਾਹੀਂ ਕਿਸਾਨਾਂ ਦੀਆਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਖਤਮ
ਨਹੀਂ ਕਰ ਰਹੀ, ਸਗੋਂ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਮੰਡੀ ਹੋਰ ਵੱਡੀ ਕਰ ਰਹੀ ਹੈ।ਭਾਜਪਾ ਦੇ ਕੌਮੀ ਉਪ ਪ੍ਰਧਾਨ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਸਮੇਂ ਦੇਸ਼ ਵਿੱਚ ਐਮ.ਐਸ.ਪੀ ਨੂੰ ਵਧਾਉਣ ਲਈ ਕਿਸਾਨਾਂ ਨੂੰ ਰੌਲਾ ਪਾਉਣਾ ਪੈਦਾ ਸੀ ਫਿਰ ਕੀਤੇ ਜਾ ਕੇ ਮਸਾਂ 20 ਜਾ 30 ਰੁਪਏ ਤੱਕ ਦਾ ਵਾਧਾ ਹੁੰਦਾ ਸੀ।ਪਰ ਹੁਣ ਸਰਕਾਰ ਨੇ ਅਜਿਹਾ ਸਿਸਟਮ ਬਣਾ ਦਿੱਤਾ ਹੈ, ਜਿਸ ਨਾਲ ਇਹ ਵਾਧਾ ਆਪਣੇ ਆਪ ਹੁੰਦਾ ਹੈ।ਉਨਾਂ ਕਿਹਾ ਕਿ ਕਰੋਨਾ ਮਹਾਮਾਰੀ ਦੇ ਨਾਜੁਕ ਦੌਰ ਵਿੱਚ ਕਾਂਗਰਸ ਅਤੇ ਹੋਰ ਪਾਰਟੀਆਂ ਨੂੰ ਕਿਸਾਨਾਂ ਨੂੰ ਗੁੰਮਰਾਹ ਕਰਨਾ ਬਿਲਕੁਲ ਨਿੰਦਣਯੋਗ ਹੈ।ਭਾਜਪਾ ਦੀ ਕੇਂਦਰ ਸਰਕਾਰ ਹਰ ਕਿਸਾਨ ਦੇ ਵਿਕਾਸ਼ ਵਿੱਚ ਸਹਾਈ ਹੈ।ਕਿਸਾਨ ਆਗੂ ਮਨਪ੍ਰੀਤ ਸਿੰਘ ਨਮੋਲ ਨੇ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲੇ ਆਗੂਆਂ ਦੀ ਨਿੰਦਾ ਕੀਤੀ ।
ਜਿਲ੍ਹਾ ਪ੍ਰਧਾਨ ਸੰਗਰੂਰ ਭਾਜਪਾ ਰਿਸ਼ੀ ਪਾਲ ਖੇਰਾ ਨੇ ਖੰਨਾ ਸਾਹਿਬ ਦਾ ਸੁਨਾਮ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਜਿਲ੍ਹਾ ਟੀਮ ਸੰਗਰੂਰ-2 ਵਲੋਂ ਸਾਂਝੇ ਤੌਰ ‘ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਸੰਗਰੂਰ-1 ਤੋਂ ਭਾਜਪਾ ਦੇ ਕੇਂਦਰੀ ਕਿਸਾਨ ਮੋਰਚਾ ਦੇ ਸਾਬਕਾ ਉਪ ਪ੍ਰਧਾਨ ਸਤਵੰਤ ਸਿੰਘ ਪੂਨੀਆਂ, ਜਤਿੰਦਰ ਕਾਲੜਾ, ਰਣਦੀਪ ਦਿਉਲ, ਸੁਨੀਲ ਗੋਇਲ ਡਿੰਪਲ, ਲਲਿਤ ਗਰਗ, ਸੰਜੀਵਨ ਜਿੰਦਲ ਅਤੇ ਸੰਗਰੂਰ 2 ਤੋ ਪਰੇਮ ਗੁਗਨਾਨੀ, ਕੁਲਭੁਸ਼ਨ ਗੋਇਲ, ਸੈਲੀ ਬਾਂਸਲ, ਅੰਮਿਤਰਾਜ ਚੱਠਾ, ਭਗਵਾਨ ਦਾਸ, ਸ਼ੰਕਰ ਬਾਂਸਲ, ਜਗਵਿੰਦਰ ਸੈਨੀ,ਧੀਰਜ ਗੋਇਲ, ਬਾਵਾ ਦਿੜਵਾ, ਸੁਖਵਿੰਦਰ ਸ਼ਰਮ, ਜਗਸੀਰ ਤੋਲਾਵਾਲ ਆਦਿ ਮੌਜੂਦ ਸਨ ।