Sunday, December 22, 2024

ਜੰਡਿਆਲਾ ਪ੍ਰੈਸ ਕਲੱਬ (ਰਜਿ.) ਨੇ ਫੂਕਿਆ ਚੀਨ ਦਾ ਪੁੱਤਲਾ ਤੇ ਝੰਡਾ

ਜੰਡਿਆਲਾ ਗੁਰੂ, 23 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਜੰਡਿਆਲਾ ਪੈ੍ਸ ਕਲੱਬ ਰਜਿ. ਦੇ ਚੇਅਰਮੈਨ ਸੁਨੀਲ ਦੇਵਗਨ, ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ, ਕੁਲਦੀਪ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਸਥਾਨਕ ਵਾਲਮੀਕੀ ਚੌਕ ਵਿੱਚ ਚੀਨ ਵਲੋਂ ਸ਼ਹੀਦ ਕੀਤੇ ਗਏ ਭਾਰਤੀ ਫੌਜ ਦੇ ਜਵਾਨਾਂ ਨੂੰ ਸਰਧਾਂਜਲੀ ਦਿੰਦੇ ਹੋਏ ਚੀਨ ਦਾ ਪੁਤਲਾ ਤੇ ਝੰਡਾ ਫੂਕ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ।ਇਸ ਸਮੇਂ ਪੱਤਰਕਾਰਾਂ ਵਲੋਂ ਚੀਨ ਦੇ ਖ਼ਿਲਾਫ਼ ਜ਼ੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।ਪ੍ਰਧਾਨ ਮਲਹੋਤਰਾ ਨੇ ਕਿਹਾ ਕਿ ਹਰੇਕ ਭਾਰਤ ਵਾਸੀ ਉਨ੍ਹਾਂ ਦੀ ਸ਼ਹਾਦਤ ਨੂੰ ਸਿਰ ਝੁਕਾਉਂਦਾ ਹੈ।ਉਨਾਂ ਕਿਹਾ ਕਿ ਭਾਰਤੀ ਫੌਜ ਚੀਨ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੇ ਸਮਰੱਥ ਹੈ ਅਤੇ ਭਾਰਤੀ ਜਵਾਨਾਂ ਦਾ ਬਲੀਦਾਨ ਵਿਅੱਰਥ ਨਹੀਂ ਜਾਵੇਗਾ।
                     ਇਸ ਮੌਕੇ ਹਰਿੰਦਰਪਾਲ ਸਿੰਘ, ਪ੍ਰਦੀਪ ਜੈਨ, ਵਰੁਣ ਸੋਨੀ, ਨਰਿੰਦਰ ਸੂਰੀ, ਰਾਕੇਸ਼ ਸੂਰੀ, ਸੋਨੂੰ ਮਿਗਲਾਨੀ, ਬਲਵਿੰਦਰ ਸਿੰਘ, ਕਵਲਜੀਤ ਸਿੰਘ, ਸੰਦੀਪ ਜੈਨ, ਕੀਮਤੀ ਜੈਨ, ਕਰਨਜੀਤ ਸਿੰਘ ਟਾਂਗਰਾ, ਪਿੰਕੂ ਆਨੰਦ, ਅਨਿਲ ਕੁਮਾਰ, ਕੁਲਦੀਪ ਸਿੰਘ ਭੁੱਲਰ, ਗੁਲਸ਼ਨ ਵਿਨਾਇਕ, ਡਾ. ਨਰਿੰਦਰ ਸਿੰਘ, ਸੁਖਦੇਵ ਸਿੰਘ ਟਾਂਗਰਾ, ਅਮਰਦੀਪ ਸਿੰਘ ਗੋਪੀ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …