Sunday, December 22, 2024

ਲਾਲ ਚੰਦ ਯਮਲਾ ਜੱਟ ਦੇ ਵਾਰਿਸ ਸੁਰੇਸ਼ ਯਮਲਾ ਜੱਟ ਵਲੋਂ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਨਾਲ ਚੱਲਣ ਦਾ ਐਲਾਨ

ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਰੋਨਾ ਵਾਇਰਸ ਦੇ ਚੱਲਦਿਆਂ ਹਾਕਮ ਬੱਖਤੜੀਵਾਲਾ ਵਲੋਂ ਬਣਾਏ ਗਏ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦਾ ਮਕਸਦ ਸਿਰਫ ਕਲਾਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਹੱਲ ਕੱਢਣਾ ਹੈ।ਲਹਿਰਾਗਾਗਾ ਇਕਾਈ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਦੱਸਿਆ ਕਿ ਮੰਚ ਦੇ ਰਾਸ਼ਟਰੀ ਪ੍ਰਧਾਨ ਗਾਇਕ ਅਤੇ ਗੀਤਕਾਰ ਹਾਕਮ ਬੱਖਤੜੀਵਾਲਾ ਦੀ ਅਗਵਾਈ ਹੇਠ ਕਲਾਕਾਰਾਂ ਦਾ ਕਾਫਲਾ ਦਿਨੋ-ਦਿਨ ਵਧ ਰਿਹਾ ਹੈ।ਇਸ ਕਾਫਲੇ ਵਿੱਚ ਸ਼ਾਮਿਲ ਹੋਏ ਪੰਜਾਬੀ ਸੱਭਿਆਚਾਰ ਗਾਇਕੀ ਦੇ ਬਾਬਾ ਬੋਹੜ ਅਮਰ ਲੋਕ ਗਾਇਕ ਸਵਰਗਵਾਸੀ ਲਾਲ ਚੰਦ ਯਮਲਾ ਜੱਟ ਪਰਿਵਾਰ ਦੇ ਵਾਰਿਸ ਗਾਇਕ ਸੁਰੇਸ਼ ਯਮਲਾ ਜੱਟ ਅਤੇ ਗਾਇਕ ਕਸ਼ਮੀਰ ਯਮਲਾ, ਅਮੀਤ ਯਮਲਾ ਨੇ ਕਲਾਕਾਰਾਂ ਨਾਲ ਮਿਲ ਕੇ ਚੱਲਣ ਦਾ ਐਲਾਨ ਕੀਤਾ ਹੈ।ਗਾਇਕ ਸੁਰੇਸ਼ ਯਮਲਾ ਜੱਟ ਨੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੀ ਸੋਚ ‘ਤੇ ਹਮੇਸ਼ਾਂ ਪਹਿਰਾ ਦੇਣ ਦੀ ਗੱਲ ਕਹੀ ਅਤੇ ਜਰੂਰਤਮੰਦ ਪਰਿਵਾਰਾਂ ਨਾਲ ਸੰਬੰਧਤ ਕਲਾਕਾਰਾਂ ਦੀ ਆਰਥਿਕ ਮਦਦ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ।
                 ਗਾਇਕ ਅਤੇ ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ, ਨਿਰਮਲ ਮਾਹਲਾ ਸੰਗਰੂਰ, ਭਗਵਾਨ ਹਾਂਸ, ਰਣਜੀਤ ਸਿੱਧੂ, ਜੱਸ ਗੁਰਾਇਆ, ਸੰਜੀਵ ਸੁਲਤਾਨ ਸੰਗਰੂਰ, ਗੀਤਕਾਰ ਗਿੱਲ ਅਕੋਈ ਵਾਲਾ, ਕਾਲਾ ਅਲੀਸ਼ੇਰ, ਮੁਸ਼ਤਾਕ ਲਸਾੜਾ ਅਤੇ ਰਮੇਸ਼ ਬਰੇਟਾ ਆਦਿ ਗਾਇਕ ਅਤੇ ਗੀਤਕਾਰਾਂ ਨੇ ਮੰਚ ਦੀ ਹਮਾਇਤ ਕਰਨ ਲਈ ਲੋਕ ਗਾਇਕ ਸੁਰੇਸ਼ ਯਮਲਾ ਜੱਟ ਦਾ ਧੰਨਵਾਦ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …