ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬੇ ਤੋਂ ਸਲਾਈਟ ਯੂਨੀਵਰਸਿਟੀ, ਦੁੱਗਾ ਪਿੰਡ, ਭਾਈ ਦਿਆਲਾ ਸਕੂਲ ਨੂੰ ਮਿਲਾਉਣ ਵਾਲੀ ਇੱਕੋ
ਇਕ ਸੜਕ ਦੇ ਅਤਿ ਮੰਦੜੇ ਹਾਲ ਪਿਛਲੇ 5 ਸਾਲ ਤੋਂ ਬਰਕਰਾਰ ਹਨ।ਸ਼ਾਇਦ ਕਰੋਨਾ ਮਹਾਮਾਰੀ ਵਾਂਗ ਇਸ ਸੜਕ ਦੇ ਮਨੁੱਖ ਮਾਰੂ ਟੋਇਆਂ ਨਾਲ ਹੀ ਜਿਉਣ ਦੀ ਇਲਾਕਾ ਨਿਵਾਸੀਆਂ ਨੂੰ ਆਦਤ ਪਾਉਣੀ ਪੈਣੀ ਹੈ।
ਜਿਕਰਯੋਗ ਹੈ ਰੋਜ਼ਾਨਾ ਇਸ ਸੜਕ ਤੋਂ ਗੁਜਰ ਕੇ ਜਾਣ ਵਾਲੇ ਆਮ ਲੋਕ ਅਤੇ ਸਲਾਈਟ ਕਰਮਚਾਰੀ ਰੀੜ ਦੀਆਂ ਹੱਡੀਆਂ ਦੀਆਂ ਅਨੇਕਾਂ ਬਿਮਾਰੀਆਂ ਤੋ ਪੀੜਤ ਹੋ ਚੁੁੱਕੇ ਹਨ, ਪਰ ਸਰਕਾਰ ਤੇ ਪ੍ਰਸਾਸ਼ਨ ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ ਜਾਪਦਾ।ਇਸ ਸਬੰਧੀ ਸਲਾਈਟ ਇਪਲਾਈਜ਼ ਯੂਨੀਅਨ ਦੇ ਪ੍ਧਾਨ ਜੁਝਾਰ ਲੌਂਗੋਵਾਲ, ਸਕੱਤਰ ਜਗਦੀਸ਼ ਚੰਦ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਬਲਵੀਰ ਚੰਦ ਲੌਂਗੋਵਾਲ, ਅਨਿੱਲ ਬੱਗਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਜਸਵਿੰਦਰ ਸੋਮਾ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ, ਬੀਰਬਲ ਸਿੰਘ, ਭਗਤ ਸਿੰਘ ਲਾਇਬਰੇਰੀ ਦੇ ਕਮਲਜੀਤ ਵਿੱਕੀ ਸੁਖਪਾਲ ਸਿੰਘ, ਕੇ.ਪੀ.ਐਮ.ਯੂ ਦੇ ਲਖਵੀਰ ਲੱਖੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਪਰਵਿੰਦਰ ਉਭਾਵਾਲ, ਗਗਨਦੀਪ ਸਿੰਘ ਆਦਿ ਆਗੂਆਂ ਨੇ ਸੜਕ ਤੁਰੰਤ ਬਣਾਉਣ ਦੀ ਮੰਗ ਕੀਤੀ ਹੈ।