ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਗਾਇਕ ਬਾਜ ਸੰਧੂ ਵਲੋਂ ਪਿਛਲੇ ਦਿਨੀਂ ਭਾਰਤ ਚੀਨ ਦੀ` ਸਰਹੱਦ ਉਪਰ ਡਿਊਟੀ ‘ਤੇ ਤਾਇਨਾਤ ਫੌਜੀ ਭਰਾਵਾਂ ਦੀ ਸ਼ਹਾਦਤ ਨੂੰ ਸਮਰਪਿਤ ਆਪਣਾ ਸਿੰਗਲ ਟਰੈਕ ‘ਵੀਰਗਤੀ’ ਰਲੀਜ਼ ਕੀਤਾ ਗਿਆ ਹੈ।ਗੀਤ ਦੇ ਬੋਲ ਉਘੇ ਗਾਇਕ ਅਤੇ ਗੀਤਕਾਰ ਪ੍ਰਗਟ ਬਟੂਹਾ ਦੀ ਕਲਮ ਤੋਂ ਲਿਖੇ ਗਏ ਹਨ ਅਤੇ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ ਸੰਗੀਤਕਾਰ ਆਰ.ਯੂ.ਕੇ ਸਟੂਡੀਓ ਨੇ।ਬਾਜ ਮਿਊਜ਼ਿਕ ਅਤੇ ਐਡੀਟਰ ਗੁਰਮੀਤ ਲੂਥਰਾ ਇਸ ਦੇ ਪੇਸ਼ਕਾਰ ਹਨ।ਕੁਲਵਿੰਦਰ ਚੱਕ ਅਲੀਸ਼ੇਰ ਹੋਰਨਾਂ ਦੀ ਮਿਹਨਤ ਸਦਕਾ ਭਾਰਤ ਚੀਨ ਦੀ ਸਰਹੱਦ ‘ਤੇ ਡਿਊਟੀ ਤੇ ਤਾਇਨਾਤ ਫੌਜੀ ਭਰਾਵਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਇਸ ਗੀਤ ਦੇ ਗਾਇਕ ਬਾਜ਼ ਸੰਧੂ ਨੇ ਸਿੰਗਲ ਟਰੈਕ ‘ਵੀਰਗਤੀ’ ਰਾਹੀਂ ਭਾਰਤ ਦੇ ਸ਼ਹੀਦ ਹੋਏ ਫੌਜੀ ਭਰਾਵਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …