ਲੌਂਗੋਵਾਲ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਗੀਤ ਜਗਤ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਪ੍ਰਸਿੱਧ ਗੀਤਕਾਰ ਭੱਟੀ ਭੜੀ ਵਾਲਾ ਕਿਸੇ ਵੀ ਤਰ੍ਹਾਂ ਦੀ ਜਾਣ ਪਹਿਚਾਣ ਤੋਂ ਮੁਹਤਾਜ ਨਹੀਂ।ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਨਿਰੰਤਰ ਕਰਦੇ ਆ ਰਹੇ ਹਨ।ਇਨ੍ਹਾਂ ਦੇ ਗੀਤਾਂ ਵਿੱਚ ਸੱਭਿਆਚਾਰਕ ਅਤੇ ਸਮਾਜਿਕ ਰਿਸ਼ਤੇ ਦੀ ਝਲਕ ਅਕਸਰ ਦਿਖਾਈ ਦਿੰਦੀ ਹੈ।ਗੀਤਕਾਰੀ ਦੇ ਥੰਮ ਗੀਤਕਾਰ ਜਨਾਬ ਭੱਟੀ ਭੜੀ ਵਾਲਾ ਨੇ ਆਪਣੇ ਗੀਤਕਾਰੀ ਦੇ 25 ਸਾਲ ਦੇ ਸਫਰ ਨੂੰ ਤੈਅ ਕੀਤਾ ਅਤੇ ਅੱਗੇ ਵੀ ਗੀਤਕਾਰੀ ਦਾ ਸਫਰ ਜਾਰੀ ਹੈ।ਉਚ ਕੋਟੀ ਦੇ ਵਿਦਵਾਨ ਨੇਕ ਦਿਲ ਅਤੇ ਮਿਲਣਸਾਰ ਇਨਸਾਨ ਭੱਟੀ ਭੜੀ ਵਾਲਾ ਦੇ ਲਿਖੇ ਹੋਏ ਗੀਤਾਂ ਨੇ ਇੰਟਰਨੈਸ਼ਨਲ ਪੱਧਰ ‘ਤੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ।ਇਨ੍ਹਾਂ ਦੇ ਗੀਤਾਂ ਦਾ ਜਾਦੂ ਅੱਜ ਵੀ ਬਰਕਰਾਰ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਇੰਟਰਨੈਸ਼ਨਲ ਲੋਕ ਗਾਇਕ ਅਤੇ ਲੋਕ ਤੱਥ ਗਾਇਕੀ ਦੇ ਮਕਬੂਲ ਗਾਇਕ ਲਾਭ ਹੀਰਾ ਨੇ ਪ੍ਰਸਿੱਧ ਗੀਤਕਾਰ ਭੱਟੀ ਭੜੀ ਵਾਲਾ ਦੇ ਗੀਤਕਾਰੀ ਦੇ 25 ਸਾਲ ਪੂਰੇ ਹੋਣ ‘ਤੇ ਦਿਲੋਂ ਮੁਬਾਰਕਾਂ ਦਿੱਤੀਆਂ ਅਤੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਲਹਿਰਾ ਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗੀਤਕਾਰ ਭੱਟੀ ਭੜੀ ਵਾਲਾ ਪੰਜਾਬੀ ਸੱਭਿਆਚਾਰ ਗੀਤਕਾਰੀ ਦਾ ਕੋਹਿਨੂਰ ਹੀਰਾ ਹੈ ।ਗੀਤਕਾਰ ਭੱਟੀ ਭੜੀ ਵਾਲਾ ਨੂੰ ਗਾਇਕ ਅਰਸ਼ਦੀਪ ਚੋਟੀਆਂ ਤੇ ਆਰ ਨੂਰ ਜੱਗੀ ਧੂਰੀ, ਅੰਗਰੇਜ ਮੱਲ੍ਹੀ, ਗੀਤਕਾਰ ਗਿੱਲ, ਮੁਸਤਾਕ ਲਸਾੜਾ, ਅਕੋਈ ਵਾਲਾ, ਸਾਹਿਤਕਾਰ ਰਾਮਫਲ ਰਾਜਲਹੇੜੀ, ਭੰਗੂ ਫਲੇੜੇ ਵਾਲਾ, ਰਮੇਸ਼ ਬਰੇਟਾ, ਕਾਲਾ ਅਲੀਸ਼ੇਰ, ਸੰਗੀਤਕਾਰ ਨਰਿੰਦਰ ਨਿੰਦੀ ਕੜਬਲ, ਬਾਬਾ ਰਣਜੀਤ ਸਿੰਘ, ਪ੍ਰਧਾਨ ਰਣਜੀਤ ਸਿੱਧੂ ਅਤੇ ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਸੰਗਰੂਰ ਨੇ ਵੀ ਮੁਬਾਰਕਾਂ ਦਿੱਤੀਆਂ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …