ਲੌਂਗੋਵਾਲ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬੀ ਸੰਗੀਤ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਮਸ਼ਹੂਰ ਲੋਕ ਗਾਇਕ ਅਤੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਸੰਗਰੂਰ ਦੇ ਸਰਪ੍ਰਸਤ ਮਾਸਟਰ ਭਗਵਾਨ ਹਾਂਸ ਨੇ ਸਮਾਜਿਕ ਬੁਰਾਈਆਂ ਨੂੰ ਮੁੱਖ ਰੱਖਦਿਆਂ ਅਨੇਕਾਂ ਗੀਤ ਰਿਕਾਰਡ ਕਰਵਾਏ ਹਨ।ਜਿਵੇਂ ਕਿ ਭਰੂਣ ਹੱਤਿਆ, ਦਹੇਜ ਪ੍ਰਥਾ, ਰਿਸ਼ਵਤਖੋਰੀ, ਅੱਜ ਦੇ ਸਮੇਂ ਵਿੱਚ ਨਸ਼ਿਆਂ ਦੇ ਦੌਰ ਨੂੰ ਧਿਆਨ ਵਿੱਚ ਰੱਖਦੇ ਹੋਏ ਨਸ਼ਾ ਵਿਰੋਧੀ ਦਿਵਸ ‘ਤੇ ਗਾਇਕ ਅਤੇ ਗੀਤਕਾਰ ਭਗਵਾਨ ਹਾਂਸ ਦਾ ਨਵਾਂ ਸਿੰਗਲ ਟਰੈਕ ਸੋਨੇ ਜਿਹੀ ਜਿੰਦਗੀ ਰਲੀਜ਼ ਕੀਤਾ ਗਿਆ ਹੈ।ਇਸ ਗੀਤ ਦੇ ਬੋਲ ਲਿਖੇ ਹਨ ਮਾਸਟਰ ਭਗਵਾਨ ਹਾਂਸ ਨੇ ਅਤੇ ਸੰਗੀਤ ਤਿਆਰ ਕੀਤਾ ਹੈ ਪ੍ਰਸਿੱਧ ਸੰਗੀਤਕਾਰ ਸਾਗੂ ਪ੍ਰਿੰਸ ਨੇ।ਸਿੰਗਲ ਟਰੈਕ ‘ਸੋਨੇ ਜਿਹੀ ਜਿੰਦਗੀ’ ਦਾ ਵੀਡੀਓ ਅਮਰਜੀਤ ਖੁਰਾਣਾ ਨੇ ਤਿਆਰ ਕੀਤਾ ਹੈ।ਗਾਇਕ ਅਤੇ ਗੀਤਕਾਰ ਭਗਵਾਨ ਹਾਂਸ ਨੇ ਕਿਹਾ ਕਿ ਮੇਰੀ ਕੋਸ਼ਿਸ਼ ਰਹੇਗੀ ਕਿ ਉਹ ਹਮੇਸ਼ਾਂ ਪਰਿਵਾਰਕ ਅਤੇ ਸੱਭਿਆਚਾਰ ਗੀਤਾਂ ਨੂੰ ਹੀ ਰਿਕਾਰਡ ਕਰਵਾਉਣ ਦੀ ਕੋਸ਼ਿਸ਼ ਕਰਨ।ਉਨ੍ਹਾਂ ਕਿਹਾ ਕਿ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਹਾਕਮ ਬਖਤੜੀਵਾਲਾ ਦੀ ਅਗਵਾਈ ਹੇਠ ਕਲਾਕਾਰ ਭਾਈਚਾਰੇ ਦਾ ਕਾਫਲਾ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੀ ਤਾਕਤ ਬਣੇਗਾ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …