ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ -ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਦੀ ਵੈਬਸਾਈਟ ਉਪਰ ਪਹਿਲਾਂ ਅਪਲੋਡ ਕੀਤੀ ਡੇਟ-ਸ਼ੀਟ ਅਨੁਸਾਰ ਮਿਤੀ 1 ਜੁਲਾਈ 2020 ਤੋਂ ਆਰੰਭ ਹੋਣ ਵਾਲੀਆਂ ਆਖਰੀ ਸਮੈਸਟਰ ਦੀਆਂ ਸਾਰੀਆਂ ਸਾਲਾਨਾ ਸਿਸਟਮ ਅਤੇ ਸਿਮੈਸਟਰ ਸਿਸਟਮ ਦੀਆਂ ਥਿਊਰੀ ਅਤੇ ਪ੍ਰਯੋਗੀ ਪ੍ਰੀਖਿਆਵਾਂ (ਸਮੇਤ ਅੰਡਰ ਕਰੈਡਿਟ ਬੇਸਡ ਇਵੈਲੂਏਸ਼ਨ ਸਿਸਟਮ) ਮਿਤੀ 15 ਜੁਲਾਈ 2020 ਤਕ ਮੁਲਤਵੀ ਕੀਤੀਆਂ ਜਾਂਦੀਆਂ ਹਨ।ਇਹ ਜਾਣਕਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਮਨੋਜ ਕੁਮਾਰ ਨੇ ਦਿੱਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …