Sunday, December 22, 2024

ਯੂਨੀਵਰਸਿਟੀ ਵਲੋਂ ਜੈਨੇਟਿਕ ਤੇ ਪ੍ਰਜਨਨ ਰੋਗਾਂ ਸਬੰਧੀ ਵਿਸ਼ਲੇਸ਼ਣਾਤਮਕ ਖੋਜ ਦਾ ਪ੍ਰਗਟਾਵਾ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ -ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹਿਊਮਨ ਜੈਨੇਟਿਕਸ ਵਿਭਾਗ ਸਮੇਂ ਸਮੇਂ ਮਨੁੱਖੀ ਸਰੀਰ ਅਤੇ ਅੰਦਰੂਨੀ ਸਿਹਤ ਪ੍ਰਣਾਲੀ ਨਾਲ ਜੁੜੀਆਂ ਖੋਜਾਂ ਵਿਚ ਲਗਾਤਾਰ ਰਹਿੰਦਾ ਹੈ। ਵਿਭਾਗ ਦੇ ਪ੍ਰੋਫੈਸਰ, ਡਾ. ਅਨੁਪਮ ਕੌਰ ਨੇ ਆਪਣੀ ਖੋਜ਼ ਵਿੱਚ ਕਿਹਾ ਹੈ ਕਿ ਕ੍ਰੋਮੋਸੋਮ ਦੇ ਨੁਕਸ ਜੈਨੇਟਿਕ ਰੋਗਾਂ ਦਾ ਮੁੱਖ ਕਾਰਨ ਹਨ ਅਤੇ ਇਸ ਸਬੰਧੀ ਬੱਚਿਆਂ ਦੇ ਮਾਨਸਿਕ ਰੋਗਾਂ ਨਾਲ ਸਬੰਧਤ ਖੋਜ ਪੱਤਰ ਅੰਤਰਰਾਸ਼ਟਰੀ ਰਸਾਲਿਆਂ ਵਿਚ ਪ੍ਰਕਾਸ਼ਿਤ ਹੋ ਚੁੁੱਕੇ ਹਨ।
           ਡਾ. ਅਨੁਪਮ ਕੌਰ ਵੱਲੋਂ ਡਾਊਨ ਸਿੰਡਰੋਮ ਬੱਚਿਆਂ ਵਾਲੇ 500 ਤੋਂ ਵੱਧ ਪਰਿਵਾਰਾਂ ਦੀ ਜੈਨੇਟਿਕ ਕੌਂਸਲਿੰਗ ਕੀਤੀ ਗਈ।ਉਨ੍ਹਾਂ ਦੀ ਟੀਮ ਨੇ ਇਹ ਪਤਾ ਲਗਾਇਆ ਕਿ ਫੋਲੇਟ ਨੂੰ ਸਰੀਰ ਵਿਚ ਸਮਾਉਣ ਵਾਲੇੇ ਜੀਨਜ਼ ਖਾਸ ਕਰਕੇ ਸੀਬੀਐਸ 844 ਡਾਊਨ ਸਿੰਡੋਰਮ ਦਾ ਜੋਖਮ ਮਾਂ ਵਿਚ ਵਧਾ ਦਿੰਦਾ ਹੈ।ਇਸ ਸਬੰਧੀ ਫੌਲਿਕ ਐਸਿਡ ਦੀ ਘਾਟ ਬਾਰੇ ਵੀ ਆਪਣੇ ਖੋਜ ਪੱਤਰ ਵਿਚ ਦੱਸਿਆ ਹੈ।
             ਬਾਰ-ਬਾਰ ਗਰਭਪਾਤ ਅਤੇ ਨਾਕਾਰਤਮਕ ਨਤੀਜਿਆਂ ਦੇ ਸਬੰਧ ਵਿਚ ਉਤਰ ਭਾਰਤ ਤੋਂ ਆਪਣੀ ਕਿਸਮ ਦੇ ਪਹਿਲੇ ਖੋਜ ਪੱਤਰਾਂ ਵਿਚ ਡਾ. ਅਨੁਪਮ ਕੌਰ ਨੇ ਸਰੀਰਿਕ ਇਮਿਊਨਟੀ ਪ੍ਰਭਾਵਿਤ ਕਰਨ ਵਾਲੇ ਜ਼ੀਨ ਪੋਲੀਮੋਰਫਿਜ਼ਮ ਦੀ ਪਹਿਚਾਣ ਕੀਤੀ ਹੈ।
                   ਹਿਊਮਨ ਜੈਨੇਟਿਕ ਵਿਭਾਗ ਦੇ ਪ੍ਰਕਾਸ਼ਿਤ ਅਧਿਐਨਾਂ ਤੋਂ ਸਪੱਸ਼ਟ ਹੈ ਕਿ ਕ੍ਰੋਮੋਸੋਮਲ, ਜੈਨੇਟਿਕ ਵਿਸ਼ਲੇਸ਼ਣ ਅਤੇ ਜੈਨੇਟਿਕ ਕਾਊਂਸਲਿੰਗ ਨਾਲ ਭਵਿੱਖ ਦੀਆਂ ਗਰਭ ਅਵਸਥਾਵਾਂ ਅਤੇ ਜੈਨੇਟਿਕ ਬੀਮਾਰੀ ਨੂੰ ਘਟਾਉਣ ਲਈ ਬਿਹਤਰ ਅਨੁਮਾਨ ਲਗਾਇਆ ਜਾ ਸਕਦਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …