ਲੌਂਗੋਵਾਲ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ0 – ਪੰਜਾਬ ਦੇ ਜਿਲ੍ਹਾ ਸੰਗਰੂਰ ਹਲਕਾ ਲਹਿਰਾਗਾਗਾ ਸਥਿਤ ਕੇ.ਸੀ.ਟੀ ਕਾਲਜ ਫਤਹਿਗੜ੍ਹ ਵਲੋਂ ਬਹੁਤ ਜਲਦ ਰੇਡਿਓ ਸਟੇਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ।ਇਸ ਦੀ ਜਾਣਕਾਰੀ ਦਿੰਦੇ ਹੋਏ ਕੇ.ਸੀ.ਟੀ ਕਾਲਜ ਫਤਹਿਗੜ੍ਹ ਦੇ ਚੇਅਰਮੈਨ ਮੋਟੀ ਗਰਗ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਕਮਿਉਨਿਟੀ ਰੇਡਿਓ ਸਟੇਸ਼ਨ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।ਕਾਲਜ ਨੂੰ ਰੇਡੀਓ 90.4 ਮੈਗਾ ਹਰਟਜ ਦੀ ਅਲਾਟਮੈਂਟ ਹੋ ਗਈ ਹੈ।ਕਾਲਜ ਦੇ ਚੇਅਰਮੈਨ ਮੋਟੀ ਗਰਗ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਇਹ ਰੇਡਿਓ ਸਟੇਸ਼ਨ ਜਿਲ੍ਹਾ ਸੰਗਰੂਰ ਦਾ ਪਹਿਲਾਂ ਰੇਡਿਓ ਸਟੇਸ਼ਨ ਹੋਵੇਗਾ।ਇਸ ਰੇਡਿਓ ਸਟੇਸ਼ਨ ਦੀ ਸ਼ੁਰੂਆਤ ਹੋਣ ਨਾਲ ਆਮ ਲੋਕਾਂ ਦੀ ਜਿੰਦਗੀ ਨਾਲ ਸੰਬੰਧਤ ਲੋਕ ਮਸਲਿਆਂ ਜਿਵੇਂ ਕਿ ਖੇਤੀਬਾੜੀ, ਸਿਹਤ, ਐਜੂਕੇਸ਼ਨ ਅਤੇ ਸਾਹਿਤ ਸੰਬੰਧੀ ਚਰਚਾ ਕੀਤੀ ਜਾਵੇਗੀ।ਰੇਡਿਓ ਸਟੇਸ਼ਨ ਨੋਜਵਾਨਾਂ ਨੂੰ ਖੇਡਾਂ ਤੇ ਸਿੱਖਿਆ ਨਾਲ ਜੋੜਨ ਦਾ ਕੰਮ ਕਰੇਗਾ।ਇਸ ਨਵੀਂ ਸ਼ੁਰੂਆਤ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ।
ਇਸ ਮੌਕੇ ਕਾਲਜ ਦੇ ਪ੍ਰਧਾਨ ਜਸਵੰਤ ਸਿੰਘ, ਜਨਰਲ ਸੈਕਟਰੀ ਰਾਮ ਗੋਪਾਲ ਗਰਗ ਅਤੇ ਸਟਾਫ ਹਾਜ਼ਰ ਸੀ ।
Check Also
ਖਾਲਸਾ ਕਾਲਜ ਵਿਖੇ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ
ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਗਲਤ ਜੀਵਨ …