ਲੌਂਗੋਵਾਲ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਬੱਡੀ ਜਗਤ ਦਾ ਪ੍ਰਸਿੱਧ ਖਿਡਾਰੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਗੁਲਜਾਰੀ ਮੂਨਕ ਦਾ ਭਾਣਜਾ ਨਵਜੋਤ ਸਿੰਘ ਆਪਣੇ ਨਵੇਂ ਸਿੰਗਲ ਟਰੈਕ ‘ਕੋਈ ਫਰਿਆਦ’ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਿਹਾ ਹੈ।ਗਾਇਕ ਨਵਜੋਤ ਸਿੰਘ ਦੀ ਸੁਰੀਲੀ ਤੇ ਬੁਲੰਦ ਆਵਾਜ ਵਿੱਚ ਆਏ ਸਿੰਗਲ ਟਰੈਕ ‘ਕੋਈ ਫਰਿਆਦ’ ਪੰਜਾਬੀ ਸੱਭਿਆਚਾਰ ਗਾਇਕੀ ਨੂੰ ਸਮਰਪਿਤ ਗੀਤ ਹੈ।ਗਾਇਕ ਨਵਜੋਤ ਸਿੰਘ ਨੂੰ ਨਵੇਂ ਸਿੰਗਲ ਟਰੈਕ ‘ਕੋਈ ਫਰਿਆਦ’ ਸਰੋਤਿਆਂ ਦੇ ਸਾਹਮਣੇ ਪੇਸ਼ ਕਰਨ ਲਈ ਬਹੁਤ ਸਾਰੇ ਸਰੋਤਿਆਂ ਨੇ ਮੁਬਾਰਕਾਂ ਦਿੱਤੀਆਂ।ਗਾਇਕ ਨਵਜੋਤ ਸਿੰਘ ਦੇ ਮਾਮਾ ਗੁਲਜਾਰੀ ਮੂਨਕ ਨੇ ਆਪਣੇ ਭਾਣਜੇ ਨੂੰ ਦਿਲੋਂ ਵਧਾਈਆਂ ਦਿੱਤੀਆਂ।
ਇਸੇ ਦੌਰਾਨ ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਸੰਗਰੂਰ, ਮਸ਼ਹੂਰ ਫੋਟੋਗ੍ਰਾਫਰ ਮਨਜੀਤ ਸਿੰਘ ਅੜਕਵਾਸ, ਗੀਤਕਾਰ ਰਾਮਫਲ ਰਾਜਲਹੇੜੀ ਗੀਤਕਾਰ ਰਮੇਸ਼ ਬਰੇਟਾ, ਗਿੱਲ ਅਕੋਈ ਵਾਲਾ, ਮੁਸਤਾਕ ਲਸਾੜਾ, ਕਾਲਾ ਅਲੀਸ਼ੇਰ, ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਮਿੱਠੀ ਤੇ ਸੁਰੀਲੀ ਆਵਾਜ ਦੇ ਮਾਲਕ ਗਾਇਕ ਨਵਜੋਤ ਸਿੰਘ ਨੂੰ ਗਾਇਕੀ ਦੇ ਖੇਤਰ ਵਿੱਚ ਕਾਮਯਾਬੀ ਲਈ ਮੁਬਾਰਕਬਾਦ ਦਿੱਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …