Sunday, September 8, 2024

2182 ਅਧਿਆਪਕਾਂ ਦੀ ਭਰਤੀ ‘ਚ ਅਣਦੇਖਿਆ ਕੀਤਾ ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਦਾ ਕੋਟਾ – ਸੁਖਵਿੰਦਰ ਸਿੰਘ

ਲੌਂਗੋਵਾਲ, 5 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੀ.ਐਡ ਟੈਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ, ਪ੍ਰੈਸ ਸਕੱਤਰ ਰਣਦੀਪ ਸੰਗਤਪੁਰਾ ਦਾ ਕਹਿਣਾ ਹੈ ਕਿ ਇਕ ਫੌਜੀ ਮੁੱਖ ਮੰਤਰੀ ਦੇ ਰਾਜ ਵਿੱਚ ਵੀ ਸਾਬਕਾ ਫੌਜੀਆਂ ਤੇ ਆਸ਼ਰਿਤਾਂ ਦੀ ਬਾਂਹ ਕੋਈ ਨਹੀ ਫੜ ਰਿਹਾ।ਜਿਥੇ ਇਕ ਪਾਸੇ ਸਰਕਾਰ ਸ਼ਹੀਦ ਹੋਏ ਫੌਜੀ ਪਰਿਵਾਰਾਂ ਦੀ ਮਦਦ ਦੇ ਦਾਅਵੇ ਕਰਦੀ ਆ ਉਥੇ ਦੂਜੇ ਪਾਸੇ ਸਾਰੀ ਉਮਰ ਦੇਸ਼ ਸੇਵਾ ਦੇ ਵਿੱਚ ਲਗਾਉਣ ਵਾਲੇ ਸਾਬਕਾ ਫੌਜੀਆਂ ਤੇ ਉਹਨਾ ਦੇ ਆਸ਼ਰਿਤਾਂ ਨੂੰ ਉਹਨਾ ਦੇ ਬਣਦੇ ਹੱਕਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਜੋ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ।ਉਸ ਭਰਤੀ ਵਿੱਚ ਸਾਬਕਾ ਸੈਨਿਕਾਂ ਤੇ ਉਹਨਾ ਦੇ ਆਸ਼ਰਿਤਾਂ ਨੂੰ ਉਹਨਾ ਦੀਆਂ ਪਿਛਲੀ ਭਰਤੀ ਦੀਆਂ ਬੈਕਲਾਗ ਦੀਆਂ ਅਸਾਮੀਆਂ ਨਹੀ ਦਿੱਤੀਆਂ ਗਈਆਂ।ਜਦੋਂ ਕਿ ਹੋਰ ਸਾਰੀਆਂ ਕੈਟਾਗਿਰੀਆਂ ਨੂੰ ਉਹਨਾ ਦੀਆਂ ਬੈਕਲਾਗ ਦੀਆਂ ਅਸਾਮੀਆਂ ਦੇ ਦਿੱਤੀਆਂ ਗਈਆਂ ਹਨ।ਉਹਨਾ ਦੱਸਿਆ ਕਿ ਅਸੀਂ ਇਸ ਸੰਬੰਧੀ ਇਕ ਬੇਨਤੀ ਪੱਤਰ ਮੁੱਖ ਮੰਤਰੀ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਅਤੇ ਚੇਅਰਮੈਨ ਸੈਨਿਕ ਭਲਾਈ ਵਿਭਾਗ ਕਮ ਪ੍ਰਿੰਸੀਪਲ ਸੈਕਟਰੀ ਜੀ ਨੂੰ ਵੀ ਭੇਜ ਚੁੱਕੇ ਹਾਂ।ਇਸ ਸੰਬੰਧੀ ਸਕੱਤਰ ਸਕੂਲ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਦੇ ਦਫਤਰ ਜਾ ਕੇ ਮਿਲਣ ਦਾ ਸਮਾਂ ਵੀ ਮੰਗਿਆ, ਮਾਨਯੋਗ ਸਕੱਤਰ ਸਾਹਿਬ ਨੂੰ ਫੋਨ ਵੀ ਕੀਤਾ ਅਤੇ ਉਹਨਾ ਦੇ ਫੋਨ ਤੇ ਮੈਸੇਜ ਵੀ ਛੱਡਿਆ, ਪਰ ਕੋਈ ਵੀ ਜਵਾਬ ਨਹੀ ਮਿਲਿਆ।300 ਕਿਲੋਮੀਟਰ ਜਾ ਕੇ ਬਿਨਾ ਮਿਲੇ ਵਾਪਸ ਵੀ ਆਉਣਾ ਪਿਆ।ਇਸ ਸੰਬੰਧੀ ਇਕ ਆਰ.ਟੀ.ਆਈ ਵੀ ਸਿੱਖਿਆ ਵਿਭਾਗ ਨੂੰ ਪਾਈ ਸੀ, ਪਰ ਕੋਈ ਜਵਾਬ ਨਹੀਂ ਦਿੱਤਾ ਗਿਆ ।
               ਆਗੂਆਂ ਨੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੋਂ ਮੰਗ ਕੀਤੀ ਹੈ ਕਿ ਸਮੂਹ ਸਾਬਕਾ ਸੈਨਿਕਾਂ ਅਤੇ ਆਸ਼ਰਿਤਾਂ ਦੀਆਂ ਬੈਕਲਾਗ ਅਸਾਮੀਆਂ ਦਾ ਇਸ਼ਤਿਹਾਰ ਜਲਦੀ ਤੋਂ ਜਲਦੀ ਜਾਰੀ ਕਰਵਾਇਆ ਜਾਵੇ ਤਾਂ ਜੋ ਉਨਾਂ ਨੂੰ ਬਣਦਾ ਹੱਕ ਮਿਲ ਸਕੇ।ਉਹਨਾ ਨੇ ਹੋਰ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਇਸ ਸੰਘਰਸ਼ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।ਸੁਖਵਿੰਦਰ ਸਿੰਘ ਢਿਲਵਾਂ ਨੇ 17 ਜੁਲਾਈ ਦੇ ਐਕਸ਼ਨ ਪ੍ਰੋਗਰਾਮ ‘ਚ ਬੀ.ਐਡ ਟੈਟ ਪਾਸ ਲੜਕੇ ਲੜਕੀਆਂ ਨੂੰ ਵੱਧ ਤੋਂ ਵੱਧ ਗਿਣਤੀ ‘ਚ ਸੰਗਰੂਰ ਪੁਹੰਚਣ ਦੀ ਅਪੀਲ ਕੀਤੀ ਹੈ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …