ਲਹਿਰਾਗਾਗਾ, 5 ਜੁਲਾਈ (ਜਗਸੀਰ ਲੌਂਗੋਵਾਲ ) – ਸਥਾਨਕ ਸੌਰਵ ਗੋਇਲ ਕੰਪਲੈਕਸ ਵਿਚ ਲੋਕ ਗਾਇਕ ਕਲਾ ਮੰਚ ਵਲੋਂ ਸਮਾਗਮ ਦੌਰਾਨ ਸਵਰਗੀ ਗਾਇਕ ਉਸਤਾਦ ਪੂਰਨ ਚੰਦ ਯਮਲਾ ਹਜਰਾਵਾਂ ਵਾਲੇ ਦੇ ਸਪੁੱਤਰ ਗਾਇਕ ਮੰਗਲ ਮੰਗੀ ਯਮਲਾ ਅਤੇ ਗੀਤਕਾਰ ਸੰਨੀ ਸੰਦੀਪ ਦਾ ਵਿਸ਼ੇਸ਼ ਤੌਰ ‘ਤੇ ਲੋਕ ਗਾਇਕ ਕਲਾ ਮੰਚ ਵਲੋਂ ਸਨਮਾਨ ਕੀਤਾ ਗਿਆ।ਇਸ ਸਮਾਰੋਹ ਦੇ ਮੁੱਖ ਮਹਿਮਾਨ ਕਾਂਗਰਸ ਪਾਰਟੀ ਦੇ ਕੌਂਸਲਰ ਸਤਪਾਲ ਸਿੰਘ ਪਾਲੀ ਨੇ ਮੰਚ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਦੱਸਿਆ ਕਿ ਗਾਇਕ ਮੰਗਲ ਮੰਗੀ ਯਮਲਾ ਨੇ ਹਮੇਸ਼ਾਂ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਗੀਤ ਗਾਏ ਹਨ।ਅੱਜ ਉਭਰਦੇ ਗੀਤਕਾਰ ਸੰਨੀ ਸੰਦੀਪ ਨੂੰ ਫੌਜੀ ਭਰਾਵਾਂ ਦੀ ਸ਼ਹਾਦਤ ਨੂੰ ਸਮਰਪਿਤ ਗੀਤ ‘ਬਾਰਡਰ ਤੇ ਦੀਵਾਲੀ’ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ।ਇਸ ਮੌਕੇ ਰਾਮ ਫੋਟੋਗ੍ਰਾਫਰ, ਗੀਤਕਾਰ ਕਾਲਾ ਅਲੀਸ਼ੇਰ, ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਸੰਗਰੂਰ, ਐਂਕਰ ਅਮਨਦੀਪ ਕੌਰ ਛਾਜਲਾ, ਅਮਰਜੀਤ ਲਹਿਰਾਂ, ਹਰਪਾਲ ਸਿੰਘ, ਪ੍ਰੀਤ ਲਹਿਰਾਂ, ਕੌਰੀ ਧੀਮਾਨ. ਸ਼ੰਕਰ ਕੁਮਾਰ. ਆਦਿ ਮੌਜੂਦ ਸਨ।
Check Also
ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ
ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …