ਲੌਂਗੋਵਾਲ, 13 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਸ ਦੇ ਦਿਲ ‘ਚ ਕੋਈ ਤਾਂਗ ਹੁੰਦੀ ਹੈ, ਜੇ ਉਹ ਇਨਸਾਨ ਮਿਹਨਤ ਕਰਦਾ ਰਹੇ ਤਾਂ ਇੱਕ ਦਿਨ ਕਾਮਯਾਬ ਹੋ ਹੀ ਜਾਂਦਾ ਹੈ।ਇਸੇ ਤਰ੍ਹਾਂ ਹੀ ਇੱਕ ਲੇਖਕ ਮੱਖਣ ਸ਼ੇਰੋਂ ਵਾਲਾ ਹੈ।ਜਿਸ ਨੇ ਆਪਣੇ ਤਨ ‘ਤੇ ਅਨੇਕਾਂ ਮੁਸ਼ਕਲਾਂ ਹੰਢਾਈਆਂ, ਪਰ ਉਸ ਦੀ ਕਲਮ ਮਾੜੇ ਵਕਤਾਂ ਧੱਕੇ, ਦੁੱਖਾਂ ਮੁਸ਼ਕਲਾਂ ਮਜ਼ਬੂਰੀਆਂ ਨੂੰ ਲਤਾੜ ਜ਼ਮਾਨੇ ‘ਚ ਹਿੱਕ ਤਾਣੀ ਖੜੀ ਹੈ।
ਮੱਖਣ ਸ਼ੇਰੋਂ ਵਾਲੇ ਦੇ ‘ਭੇਤ ਦਿਲ ਦਾ’ ਨਵੇਂ ਗਾਣੇ ਦਾ ਪੋਸਟਰ ਰਲੀਜ਼ ਹੋ ਗਿਆ ਹੈ।ਜਿਸ ਨੂੰ ਹਰਮੀਤ ਜੱਸੀ ਤੇ ਨੂਰਦੀਪ ਨੂਰ ਨੇ ਅਵਾਜ਼ ਦਿੱਤੀ ਹੈ।ਗਾਣੇ ਦਾ ਸੰਗੀਤ ਡੀ.ਗਿੱਲ ਨੇ ਦਿੱਤਾ ਹੈ।ਇਸ ਦੀ ਵੀਡੀਓ ਨੂੰ ਐਸ.ਪੀ ਰਾਣਾ ਨੇ ਆਪਣੇ ਹੁਨਰ ਨਾਲ ਸੰਵਾਰਿਆ ਹੈ।ਇਸ ਸਬੰਧੀ ਗੱਲਬਾਤ ਦੌਰਾਨ ਮੱਖਣ ਸ਼ੇਰੋਂ ਵਾਲੇ ਨੇ ਦੱਸਿਆ ਕਿ ਉਹ ਹੁਣ ਲਗਾਤਾਰ ਕਈ ਗਾਣੇ ਇੱਕ ਇੱਕ ਕਰਕੇ ਸਰੋਤਿਆਂ ਦੀ ਝੋਲੀ ਪਾਉਂਦੇ ਰਹਿਣਗੇ।ਉਨਾਂ ਦੇ ਸਾਰੇ ਹੀ ਗਾਣੇ ਨਸ਼ੇ ਪੱਤੇ, ਹਥਿਆਰਾਂ ਨੂੰ ਪਰਮੋਟ ਕਰਨ ਵਾਲੇ ਗਾਣਿਆਂ ਤੋਂ ਹਟ ਕੇ ਹਨ।ਆਸ ਹੈ ਕਿ ਸਰੋਤੇ ਉਹਨਾਂ ਦਟ ਲਿਖੇ ਗਾਣਿਆਂ ਨੂੰ ਪਿਆਰ ਦੇਣਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …