Wednesday, October 30, 2024

ਗੁਰਦਿਆਲ ਨਿਰਮਾਣ ਧੂਰੀ ਤੇ ਬੀਬੀ ਰਣਜੀਤ ਕੌਰ ਕੌਮੀ ਚੇਅਰਮੈਨ ਤੇ ਵਾਈਸ ਚੇਅਰਮੈਨ ਬਣੇ

ਲੌਂਗੋਵਾਲ, 19 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਜਨਾਬ ਹਾਕਮ ਬੱਖਤੜੀਵਾਲਾ ਦੀ ਅਗਵਾਈ ਹੇਠ ਕਲਾਕਾਰਾਂ ਦਾ ਕਾਫਲਾ ਦਿਨੋ-ਦਿਨ ਵਧ ਰਿਹਾ ਹੈ।ਇਸ ਕਾਫਲੇ ਦੀ ਅਗਵਾਈ ਕਰਨ ਲਈ ਸ਼ਾਮਲ ਹੋਏ ਪ੍ਰਸਿੱਧ ਗਾਇਕ ਗੁਰਦਿਆਲ ਸਿੰਘ ਨਿਰਮਾਣ ਨੂੰ ਮੰਚ ਦਾ ਕੌਮੀ ਚੇਅਰਮੈਨ ਅਤੇ ਪ੍ਰਸਿੱਧ ਗਾਇਕਾ ਬੀਬਾ ਰਣਜੀਤ ਕੌਰ ਨੂੰ ਵਾਈਸ ਚੇਅਰਮੈਨ ਦੀ ਜਿੰਮੇਵਾਰੀ ਦਿੱਤੀ ਗਈ ਹੈ।
           ਮੰਚ ਦੇ ਲਹਿਰਾਂ ਗਾਗਾ ਤੋਂ ਪ੍ਰਧਾਨ ਅਸ਼ੋਕ ਮਸਤੀ ਨੇ ਕਿਹਾ ਹੈ ਕਿ ਇਨ੍ਹਾਂ ਦੋ ਮਹਾਨ ਸ਼ਖਸੀਅਤਾਂ ਦੇ ਆਉਣ ਨਾਲ ਮੰਚ ਨੂੰ ਬਹੁਤ ਵੱਡੀ ਤਾਕਤ ਮਿਲੀ ਹੈ।ਨਵਨਿਯੁੱਕਤ ਕੌਮੀ ਚੇਅਰਮੈਨ ਗਾਇਕ ਗੁਰਦਿਆਲ ਨਿਰਮਾਣ ਧੂਰੀ ਅਤੇ ਵਾਇਸ ਚੇਅਰਮੈਨ ਗਾਇਕਾ ਬੀਬੀ ਰਣਜੀਤ ਕੌਰ ਨੂੰ ਗਾਇਕਾਂ ਅਤੇ ਗੀਤਕਾਰਾਂ ਨੇ ਮੁਬਾਰਕਾਂ ਦਿੱਤੀਆਂ ਹਨ।
             ਇਹਨਾਂ ਨਿਯੁੱਕਤੀਆਂ ‘ਤੇ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇੰਟਰਨੈਸ਼ਨਲ ਪੱਧਰ ਤੇ ਫੇਮਸ ਫਿਲਮੀ ਗਾਇਕ ਲਵਲੀ ਨਿਰਮਾਣ ਧੂਰੀ, ਪ੍ਰਸਿੱਧ ਗਾਇਕ ਮਿੰਟੂ ਧੂਰੀ, ਗੀਤਕਾਰ ਰਾਮਫਲ ਰਾਜਲਹੇੜੀ, ਮੁਸਤਾਕ ਲਸਾੜਾ, ਰਣਜੀਤ ਸਿੱਧੂ ਪ੍ਰਧਾਨ ਸੁਨਾਮ ਇਕਾਈ, ਭਗਵਾਨ ਹਾਂਸ ਸੰਗਰੂਰ, ਅਰਸ਼ਦੀਪ ਚੋਟੀਆਂ, ਮੇਘਾ ਮਾਣਕ, ਸਿੱਧੂ ਹਸਨਪੁਰੀ, ਸੁਲੇਖ ਦਰਦੀ ਲੋਂਗੋਵਾਲ, ਰਮੇਸ਼ ਬਰੇਟਾ, ਗਿੱਲ ਅਕੋਈ ਵਾਲਾ ਅਤੇ ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਸੰਗਰੂਰ ਨੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਜਨਾਬ ਹਾਕਮ ਬੱਖਤੜੀਵਾਲਾ ਦਾ ਧੰਨਵਾਦ ਕੀਤਾ।
               ਗਾਇਕ ਨਿਰਮਲ ਮਾਹਲਾ ਸੰਗਰੂਰ ਨੇ ਕਿਹਾ ਕਿ ਉਸਤਾਦ ਗਾਇਕ ਗੁਰਦਿਆਲ ਨਿਰਮਾਣ ਧੂਰੀ ਤੇ ਇਨ੍ਹਾਂ ਦੇ ਲਾਡਲੇ ਸਪੁੱਤਰ ਪ੍ਰਸਿੱਧ ਗਾਇਕ ਲਵਲੀ ਨਿਰਮਾਣ ਧੂਰੀ ਅਤੇ ਬੀਬੀ ਰਣਜੀਤ ਕੌਰ ਨੇ ਵੀ ਆਪਣੀ ਸਾਰੀ ਜਿੰਦਗੀ ਸੰਗੀਤ ਨੂੰ ਸਮਰਪਿਤ ਕੀਤੀ ਹੋਈ ਹੈ।ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ।

Check Also

ਵਿਦਿਆਰਥੀਆਂ ਵਲੋਂ ਬਣਾਈਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਲਗਾਈ ਗਈ

ਸੰਗਰੂਰ, 29 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਸਕੂਲਾਂ ਵਿੱਚ ਚਲਾਏ ਜਾ ਰਹੇ ਬਿਜ਼ਨਸ …