ਲੌਂਗੋਵਾਲ, 19 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਲੌਂਗੋਵਾਲ ਵਿਖੇ ਸੰਗੀਤ ਵਿੱਚ
ਵਧੀਆ ਪ੍ਰਾਪਤੀਆਂ ਅਤੇ ਸ਼ੁੱਧ ਉਚਾਰਨ ਕਰਕੇ ਸਾਹਿਤ ਸਭਾ ਸੁਨਾਮ ਅਤੇ ਇਨਕਲਾਬੀ ਕਲਾ ਕੇਂਦਰ ਵਲੋਂ ਪਵਨਦੀਪ ਸਿੰਘ, ਗੀਤਇੰਦਰ ਕੌਰ ਅਤੇ ਬਾਬਾ ਫਰੀਦ ਵਿੱਚ ਸੰਗੀਤ ਦੀ ਸਿੱਖਿਆ ਦੇ ਰਹੇ ਅਧਿਆਪਕ ਦਿਲਜੋਤ ਬੰਟੀ ਦਾ ਸਨਮਾਨ ਕੀਤਾ ਗਿਆ।ਕਮਲਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਸੰਸਥਾ ਵਲੋਂ ਇੱਕ ਸਾਲ ਤੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫਤ ਸੰਗੀਤ ਦੀ ਸਿੱਖਿਆ ਦਿੱਤੀ ਜਾ ਰਹੀ।
ਸਕੂਲ ਪ੍ਰਿੰਸੀਪਲ ਹਰਜੀਤ ਕੁਮਾਰ ਨੇ ਸੰਸਥਾ ਨੂੰ ਸਹਿਯੋਗ ਦਾ ਵਿਸ਼ਵਾਸ ਦਿਵਾਇਆ।ਸਾਹਿਤ ਸਭਾ ਦੇ ਸਰਪ੍ਰਸਤ ਜਥੇਦਾਰ ਜੰਗੀਰ ਸਿੰਘ ਰਤਨ ਨੇ ਸਾਰਿਆਂ ਦਾ ਧੰਂਵਾਦ ਕੀਤਾ।ਇਸ ਮੌਕੇ ਭੋਲਾ ਸਿੰਘ ਸੰਗਰਾਮੀ, ਕੁਲਦੀਪ ਸਿੰਘ, ਦਮਨਜੀਤ ਕੌਰ, ਜਗਦੇਵ ਸਿੰਘ ਅਤੇ ਜਗਸੀਰ ਸਿੰਘ ਬਬਲਾ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media