ਲੌਂਗੋਵਾਲ, 21 ਜੁਲਾਈ (ਜਗਸੀਰ ਲੌਂਗੋਵਾਲ ) – ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਕਿਰਤੀਆਂ ਦੀਆਂ ਘੱਟੋ ਘੱਟ ਉਜਰਤਾਂ ਵਿੱਚ ਸੋਧ ਕਰਕੇ ਵਾਧਾ ਕਰਨ ‘ਚ ਕੀਤੀ ਜਾ ਰਹੀ ਦੇਰ ਘੋਰ ਕਨੂੰਨ ਅਪਰਾਧ ਹੈ।ਉਨਾਂ ਕਿਹਾ ਕਿ ਪਿਛਲੀ ਵਾਰ ਇਹ ਸੋਧ ਸਤੰਬਰ 2012 ਵਿੱਚ ਕੀਤੀ ਗਈ ਸੀ।ਕਨੂੰਨ ਅਨੁਸਾਰ ਇਹ ਸੋਧ ਮੁੜ ਸਤੰਬਰ 2017 ਵਿੱਚ ਕੀਤੀ ਜਾਣੀ ਚਾਹੀਦੀ ਸੀ।ਪ੍ਰੰਤੂ ਨਿਰਧਾਰਤ ਸਮੇਂ ਤੋਂ 3 ਸਾਲ ਦਾ ਵਾਧੂ ਸਮਾਂ ਬੀਤ ਜਾਣ ਬਾਅਦ ਵੀ ਘੱਟੋ ਘੱਟ ਉਜਰਤਾਂ ਵਿੱਚ ਸੋਧ ਨਹੀ ਕੀਤੀ ਜਾ ਰਹੀ ਹੈ।
ਰਘੁਨਾਥ ਸਿੰਘ ਨੇ ਮੰਗ ਕੀਤੀ ਕਿ ਘੱਟੋ ਘੱਟ ਉਜਰਤਾਂ ਵਿੱਚ 21 ਹਜ਼ਾਰ ਰੁਪਏ ਮਹੀਨਾ (700 ਰੁਪਏ ਦਿਹਾੜੀ) ਦੀ ਸੋਧ ਕਰਕੇ ਵਾਧਾ ਸਤੰਬਰ 2017 ਤੋਂ ਲਾਗੂ ਕੀਤਾ ਜਾਵੇ।ਉਨਾਂ ਕਿਹਾ ਕਿ ਡੀ.ਏ ਵਿੱਚ 401.73 ਰੁਪਏ ਮਹੀਨਾ ਵਾਧੇ ਸਬੰਧੀ 1 ਮਈ ਨੂੰ ਜਾਰੀ ਕੀਤਾ ਨੋਟੀਫਿਕੇਸ਼ਨ ਲਾਗੂ ਕੀਤਾ ਜਾਵੇ ਅਤੇ ਮਨਰੇਗਾ ਦਾ ਘੇਰਾ ਸ਼ਹਿਰਾਂ ਤੱਕ ਵਧਾ ਕੇ ਮਜ਼ਦੂਰਾਂ ਨੂੰ ਸਾਲ ਵਿੱਚ ਘੱਟੋ ਘੱਟ 200 ਦਿਨ ਕੰਮ ਦਿੱਤਾ ਜਾਵੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …