ਧੂਰੀ, 25 ਜੁਲਾਈ (ਪ੍ਰਵੀਨ ਗਰਗ) – ਮਾਧੋਪੁਰੀ ਮੁਹੱਲਾ ਧੂਰੀ ਦੇ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਫਾਹਾ ਲੈ ਕੇ ਆਤਮਹੱਤਿਆ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਸਦਰ ਧੂਰੀ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪਵਨ ਕੁਮਾਰ (26) ਪੁੱਤਰ ਮਹਿੰਦਰ ਸ਼ਰਮਾ ਆਪਣੇ ਚਾਚੇ ਨਾਲ ਇੱਕੋ ਪਰਿਵਾਰ ਵਿੱਚ ਇਕੱਠੇ ਰਹਿੰਦੇ ਸਨ ਅਤੇ ਬੁੱਧਵਾਰ ਦੀ ਰਾਤ ਨੂੰ ਮ੍ਰਿਤਕ ਪਵਨ ਕੁਮਾਰ ਦਾ ਆਪਣੇ ਚਾਚੇ ਨਾਲ ਕਿਸੇ ਗੱਲ ਤੋਂ ਤਕਰਾਰ ਹੋ ਗਿਆ ਅਤੇ ਉਹ ਰਾਤ ਨੂੰ ਘਰੋਂ ਚਲਾ ਗਿਆ।ਅਗਲੇ ਦਿਨ ਧੂਰੀ-ਮਾਲੇਰਕੋਟਲਾ ਰੋਡ ‘ਤੇ ਬੰਦ ਪਈ ਇੱਕ ਫੈਕਟਰੀ ਵਿੱਚੋਂ ਪਵਨ ਕੁਮਾਰ ਦੀ ਲਾਸ਼ ਇੱਕ ਹੁੱਕ ਨਾਲ ਲਟਕਦੀ ਹੋਈ ਮਿਲੀ ਅਤੇ ਮ੍ਰਿਤਕ ਵੱਲੋਂ ਕੰਧ ‘ਤੇ ਇੱਕ ਸੁਸਾਈਡ ਨੋਟ ਵੀ ਲਿਖਿਆ ਹੋਇਆ ਸੀ।ਥਾਣਾ ਸਦਰ ਧੂਰੀ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਮ੍ਰਿਤਕ ਦੇ ਚਾਚੇ ਸਤੀਸ਼ ਕੁਮਾਰ ਅਤੇ ਚਚੇਰੇ ਭਰਾ ਈਸ਼ੂ ਖਿਲਾਫ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …