Friday, October 18, 2024

ਕਪੂਰਥਲਾ ਰੇਂਜ ਵਲੋਂ ਲਾਕਡਾਊਨ ਦੌਰਾਨ ਸ਼ਰਾਬ ਦੇ ਵਿਕਰੀ ਕੋਟਾ ਤੇ ਮਾਲੀਆ ਵਧਾਉਣ ਦੇ ਅਨੁਮਾਨਾਂ ਨੂੰ ਮਾਤ

24 ਜੁਲਾਈ ਤੱਕ ਨਿਸ਼ਚਿਤ ਟੀਚੇ ਤੋਂ 25 ਪ੍ਰਤੀਸ਼ਤ ਵੱਧ ਮਾਲੀਆ ਕੀਤਾ ਇਕੱਤਰ

ਕਪੂਰਥਲਾ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਜ਼ਿਲਾ ਕਪੂਰਥਲਾ ਵਿਖੇ ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਲਗਾਏ ਗਏ ਲਾਕਡਾਊਨ ਦੌਰਾਨ ਕਪੂਰਥਲਾ ਆਬਕਾਰੀ ਰੇਂਜ ਨੇ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਸ਼ਰਾਬ ਕੋਟਾ ਦੀ ਵਿਕਰੀ ਅਤੇ ਮਾਲੀਆ ਵਧਾਉਣ ਦੇ ਸਾਰੇ ਅਨੁਮਾਨਾਂ ਨੂੰ ਮਾਤ ਦਿੱਤੀ ਹੈ।
ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ, ਐਸ.ਐਸ.ਪੀ ਸਤਿੰਦਰ ਸਿੰਘ ਅਤੇ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਸ੍ਰੀਮਤੀ ਹਰਦੀਪ ਭੰਵਰਾ ਦੀ ਯੋਗ ਅਗਵਾਈ ਅਤੇ ਸਹਾਇਤਾ ਨਾਲ ਆਬਕਾਰੀ ਵਿਭਾਗ ਨਿਸਚਿਤ ਕੀਤੇ ਗਏ ਟੀਚੇ ਤੋਂ 25 ਪ੍ਰਤੀਸ਼ਤ ਵੱਧ ਮਾਲੀਆ ਇਕੱਤਰ ਕਰਨ ਵਿੱਚ ਸਫ਼ਲ ਹੋ ਸਕਿਆ ਹੈ ।
               ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਨੇ ਦੱਸਿਆ ਕਿ ਪੀ.ਐਮ.ਐਲ ਦੇ ਨਿਰਧਾਰਿਤ ਕੀਤੇ ਗਏ 3.39 ਲੱਖ ਪਰੂੂਫ ਲੀਟਰ ਦੇ ਟੀਚੇ ਦੇ ਮੁਕਾਬਲੇ 4.22 ਲੱਖ ਪਰੂਫ ਲੀਟਰ ਕੋਟਾ ਪ੍ਰਾਪਤ ਕੀਤਾ ਗਿਆ, ਜੋ ਕਿ ਲਗਭਗ 23.89 ਪ੍ਰਤੀਸ਼ਤ ਨਿਰਧਾਰਿਤ ਟੀਚੇ ਤੋਂ ਜ਼ਿਆਦਾ ਹੈ।ਇਸੇ ਤਰਾਂ 24 ਜੁਲਾਈ ਤੱਕ ਵਿਦੇਸ਼ੀ ਸ਼ਰਾਬ ਦੀ ਵਿਕਰੀ (ਆਈ.ਐਮ.ਪੀ.ਐਲ) ਦੇ ਨਿਰਧਾਰਿਤ ਕੀਤੇ ਗਏ 19.68 ਪ੍ਰਤੀਸ਼ਤ ਟੀਚੇ ਦੇ ਮੁਕਾਬਲੇ 20.01 ਪ੍ਰਤੀਸ਼ਤ ਟੀਚੇ ਨੂੰ ਹਾਸਿਲ ਕੀਤਾ ਗਿਆ ਹੈ।
ਇਸੇ ਤਰਾਂ ਕਪੂਰਥਲਾ ਆਬਕਾਰੀ ਰੇਂਜ ਵਲੋਂ ਪੀ.ਐਮ.ਐਲ (ਦੇਸੀ ਸ਼ਰਾਬ) ਦੇ ਨਿਰਧਾਰਿਤ ਕੀਤੇ ਗਏ 12.51 ਕਰੋੜ ਦੇ ਟੀਚੇ ਦੇ ਮੁਕਾਬਲੇ 16.74 ਕਰੋੜ ਰੁਪਏ ਦਾ ਵੱਧ ਮਾਲੀਆ ਇਕੱਤਰ ਕੀਤਾ ਗਿਆ ਹੈ।ਆਈ.ਐਮ.ਪੀ.ਐਲ ਦੇ 10.26 ਕਰੋੜ ਦੇ ਟੀਚੇ ਨੂੰ ਪਾਰ ਕਰਦਿਆਂ 10.86 ਕਰੋੜ ਰੁਪਏ ਅਤੇ 2.54 ਕਰੋੜ ਦੇ ਟੀਚੇ ਦੇ ਮੁਕਾਬਲੇ 2.56 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ ਗਿਆ ਹੈ।
                ਡਿਪਟੀ ਕਮਿਸ਼ਨਰ ਉਪਲ ਅਤੇ ਐਸ.ਐਸ.ਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੋਤਲਾਂ `ਤੇ ਹੋਲੋਗ੍ਰਰਾਮ ਦਾ ਨਿਸ਼ਾਨ ਚੈਕ ਕਰਨ ਅਤੇ ਸ਼ਰਾਬ ਦੀ ਵਿਕਰੀ ਦੀ ਰੋਜ਼ਾਨਾ ਨਿਗਰਾਨੀ ਤੋਂ ਇਲਾਵਾ ਸ਼ਰਾਬ ਦੀ ਸਮੱਗਲਿੰਗ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ।ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼ਰਾਬ ਦੀਆਂ ਬੋਤਲਾਂ `ਤੇ ਹੋਲਗ੍ਰਾਮ ਦੀ ਜਾਂਚ ਕਰਨ ਨਾਲ ਠੇਕਿਆਂ `ਤੇ ਨਕਲੀ ਸ਼ਰਾਬ ਦੀ ਵਿਕਰੀ `ਤੇ ਰੋਕ ਨੂੰ ਯਕੀਨੀ ਬਣਾਇਆ ਜਾ ਸਕਿਆ ਹੈ।
                  ਇਸ ਤੋਂ ਇਲਾਵਾ ਦਰੋਗਾ/ਆਬਕਾਰੀ ਇੰਸਪੈਕਟਰਾਂ ਦੇ ਨਾਲ ਅਧਿਕਾਰੀਆਂ ਨੂੰ ਦਰਿਆ ਬਿਆਸ ਦੇ ਨਾਲ ਲੱਗਦੇ ਮੰਡ ਖੇਤਰ ਵਿੱਚ ਵਾਹਨਾਂ ਦੀ ਵਿਸ਼ੇਸ਼ ਜਾਂਚ ਲਈ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਨਜ਼ਾਇਜ/ਉਚੰਤੀ ਸ਼ਰਾਬ ਦੀ ਵਿੱਕਰੀ `ਤੇ ਰੋਕ ਲਗਾਈ ਜਾ ਸਕੇ ਜੋਕਿ ਠੇਕਿਆਂ `ਤੇ ਸ਼ਰਾਬ ਦੀ ਵਿੱਕਰੀ `ਤੇ ਬੁਰਾ ਪ੍ਰਭਾਵ ਪਾਉਂਦੀ ਹੈ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …