ਫਾਜਿਲਕਾ, 17 ਅਕਤੂਬਰ (ਵਿਨੀਤ ਅਰੋੜਾ) – ਬਜਰੰਗ ਦਲ ਫ਼ਾਜ਼ਿਲਕਾ ਦੇ ਜਿਲ੍ਹਾ ਪ੍ਰਧਾਨ ਨੇ ਸਥਾਨਕ ਐਮ.ਆਰ. ਕਾਲਜ਼ ਦੇ ਵਿਦਿਆਰਥੀ ਨੂੰ ਗੋਪੀ ਚੰਦ ਨੂੰ ਕਾਲਜ਼ ਦਾ ਪ੍ਰਧਾਨ ਬਣਾਇਆ ਹੈ। ਬਜਰੰਗ ਦੇ ਜਿਲ੍ਹਾ ਪ੍ਰੈਸ ਸਕੱਤਰ ਸੁਨੀਲ ਕੁਮਾਰ ਨੇ ਦੱਸਿਆ ਕਿ ਬਜਰੰਗ ਦੇ ਜਿਲ੍ਹਾ ਪ੍ਰਧਾਨ ਅਰੁਣ ਵਾਟਸ ਨੇ ਬਜਰੰਗ ਦਲ ਨੂੰ ਮਜ਼ਬੂਤ ਕਰਨ ਲਈ ਬੀ.ਏ . ਭਾਗ 1 ਦੇ ਵਿਦਿਆਰਥੀ ਗੋਪੀ ਚੰਦ ਨੂੰ ਕਾਲਜ਼ ਦਾ ਪ੍ਰਧਾਨ ਬਣਾਇਆ ਹੈ। ਜਦ ਕਿ ਮਨੀਸ਼ ਕੰਬੋਜ ਨੂੰ ਉਪ ਪ੍ਰਧਾਨ, ਹੇਮੰਤ ਰਾਏ ਨੂੰ ਸਕੱਤਰ, ਸੁਖਵਿੰਦਰ ਸਿੰਘ ਨੂੰ ਸਹਿ ਸਕੱਤਰ ਨਿਯੁਕਤ ਕੀਤਾ ਹੈ। ਇਸ ਮੌਕੇ ਬਜਰੰਗ ਦਲ ਦੇ ਸ਼ਹਿਰੀ ਪ੍ਰਧਾਨ ਸੁਭਾਸ਼ ਬਾਗੜੀ, ਰਮਨ ਕੰਬੋਜ, ਰਾਹੁਲ ਕੰਬੋਜ, ਰਮਨ ਕੁਮਾਰ, ਰਵੀ ਬਾਗੜੀ, ਪ੍ਰਭਜੋਤ ਸੰਧੂ, ਮਨਜੀਤ ਅਰੋੜਾ ਆਦਿ ਹਾਜ਼ਰ ਸਨ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …