ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਗਾਇਕ ਸ਼ਾਹ ਅਲੀ ਆਪਣੀ ਸੁਰੀਲੀ ਅਵਾਜ਼ ਰਾਹੀਂ ਸੰਗੀਤ ਪ੍ਰੇਮੀਆਂ ਦੇ ਦਿਲਾਂ `ਤੇ ਰਾਜ਼ ਕਰ ਰਿਹਾ ਹੈ।ਗਾਇਕ ਹੋਣ ਦੇ ਨਾਲ-ਨਾਲ ਉਹ ਇੱਕ ਚੰਗਾ ਲੇਖਕ ਵੀ ਹੈ।ਜਿਸ ਨੇ ਅਨੇਕਾਂ ਗੀਤ ਕਲਮਬੰਦ ਕੀਤੇ ਤੇ ਕਾਫ਼ੀ ਗਾਇਕਾਂ ਵਲੋਂ ਉਹਨਾਂ ਦੇ ਲਿਖੇ ਗੀਤ ਗਾਏ ਗਏ।ਕਮਲ ਖਾਨ, ਗੈਰੀ ਸੰਧੂ, ਮਾਸ਼ਾ ਅਲੀ, ਰਿਵਾਜ਼ ਖਾਨ ਵਰਗੇ ਕਾਫ਼ੀ ਸੁਰੀਲੇ ਫਨਕਾਰਾਂ ਵਲੋਂ ਸ਼ਾਹ ਅਲੀ ਦੇ ਲਿਖੇ ਗੀਤ ਗਾਏ ਗਏ ਤੇ ਉਹਨਾਂ ਗੀਤਾਂ ਨੂੰ ਸਰੋਤਿਆਂ ਵਲੋ ਬਹੁਤ ਪਿਆਰ ਵੀ ਮਿਲਿਆ ਤੇ ਹੁਣ ਸ਼ਾਹ ਅਲੀ ਦੇ ਗੀਤ ‘ਤੇਰੀ ਸੋਚ’ ਨੂੰ ਵੀ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਸ਼ਾਹ ਅਲੀ ਨੇ ਦੱਸਿਆ ਕਿ ‘ਤੇਰੀ ਸੋਚ’ ਗੀਤ ‘ਚ ਮਿਊਜ਼ਿਕ ਬਾਬਾ ਰਾਜਾ ਵੀਡੀਓ ਅਲੀ ਖਾਨ ਦਾ ਹੈ। ਇਸ ਗੀਤ ਵਿੱਚ ਮਾਡਲ ਵਿੱਕੀ ਰਾਣਾ ਨਾਲ ਮਾਡਲ ਸੋਨੀਆ ਵਰਮਾ ਨੇ ਆਪਣੀ ਬਿਹਤਰੀਨ ਭੂਮਿਕਾ ਨਿਭਾਈ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …