ਸਮਰਾਲਾ, 4 ਅਗਸਤ (ਇੰਦਰਜੀਤ ਕੰਗ) – ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਮਾਸਿਕ ਪਾ ਕੇ ਅਤੇ ਸੋਸ਼ਲ ਡਿਸਟੈਂਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਨੰਬਰਦਾਰਾ ਯੂਨੀਅਨ ਇਕਾਈ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੋਹਣ ਸਿੰਘ ਭਰਥਲਾ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਦੱਸਿਆ ਗਿਆ ਕਿ ਪਿਛਲੇ ਦਿਨੀਂ ਨੰਬਰਦਾਰਾਂ ਦਾ ਪਿਛਲੇ 5 ਮਹੀਨਿਆਂ ਦਾ ਮਾਣਭੱਤਾ ਨੰਬਰਦਾਰਾਂ ਦੇ ਖਾਤਿਆਂ ਵਿੱਚ ਪਾਇਆ ਗਿਆ ਹੈ, ਉਸ ਵਿੱਚ ਕਾਫੀ ਊਣਤਾਈਆਂ ਰਹਿ ਗੲਅਿਾਂ ਹਨ। ਕਈ ਨੰਬਰਦਾਰਾਂ ਨੂੰ ਮਾਣਭੱਤਾ ਅਜੇ ਤੱਕ ਪ੍ਰਾਪਤ ਨਹੀਂ ਹੋਇਆ।ਤਹਿਸੀਲ ਦਫਤਰ ਸਮਰਾਲਾ ਦੇ ਕਰਮਚਾਰੀਆਂ ਨੇ ਸਮੂਹ ਨੰਬਰਦਾਰਾਂ ਦੇ ਮੁੜ ਅਧਾਰ ਕਾਰਡ ਅਤੇ ਹੋਰ ਦਸਤਾਵੇਜ਼ ਇਕੱਠੇ ਕੀਤੇ ਸਨ।ਜਦੋਂ ਉਕਤ ਭੱਤਾ ਨੰਬਰਦਾਰਾਂ ਦੇ ਖਾਤਿਆਂ ਵਿੱਚ ਪਾਇਆ ਗਿਆ ਤਾਂ ਕੁੱਝ ਤਹਿਸੀਲ ਦਫਤਰ ਦੇ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਕਈ ਨੰਬਰਦਾਰਾਂ ਦੇ ਇੱਕ ਦੂਜੇ ਨਾਲ ਨਾਂ ਬਦਲ ਗਏ।ਜਿਸ ਕਾਰਨ ਕਈ ਨੰਬਰਦਾਰਾਂ ਦਾ ਭੱਤਾ ਅਜੇ ਤੱਕ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਨਹੀਂ ਆਇਆ, ਜਦੋਂ ਕਿ ਤਹਿਸੀਲ ਦਫਤਰ ਦੀ ਸੂਚੀ ਅਨੁਸਾਰ ਮਾਣਭੱਤਾ ਉਨ੍ਹਾਂ ਦੇ ਖਾਤਿਆਂ ਵਿੱਚ ਭੇਜ ਦਿੱਤਾ ਗਿਆ ਹੈ।ਜਿਸ ਕਾਰਨ ਬਹੁਤ ਸਾਰੇ ਨੰਬਰਦਾਰ ਤਹਿਸੀਲ ਦਫਤਰ ਅਤੇ ਬੈਂਕਾਂ ਵਿੱਚ ਧੱਕੇ ਖਾਂਦੇ ਫਿਰ ਰਹੇ ਹਨ। ਇਹ ਸਾਰਾ ਹੋਇਆ ਹੈ।ਨੰਬਰਦਾਰ ਯੂਨੀਅਨ ਨੇ ਤਹਿਸੀਲਦਾਰ ਸਮਰਾਲਾ ਤੋਂ ਮੰਗ ਕੀਤੀ ਗਈ ਕਿ ਇਸ ਦੀ ਪੜਤਾਲ ਕੀਤੀ ਜਾਵੇ, ਦੋਸ਼ੀ ਕਰਮਚਾਰੀ ਵਿਰੁੱਧ ਕਾਰਵਾਈ ਕਰਕੇ, ਰਹਿੰਦੇ ਨੰਬਰਦਾਰਾਂ ਦੇ ਖਾਤਿਆਂ ਵਿੱਚ ਪੰਜ ਮਹੀਨੇ ਦਾ ਬਕਾਇਆ ਭੱਤਾ ਪਾਇਆ ਜਾਵੇ।
ਮੀਟਿੰਗ ਵਿੱਚ ਜੰਗ ਸਿੰਘ ਭੰਗਲਾਂ, ਰਣਜੀਤ ਸਿੰਘ ਢਿੱਲਵਾਂ, ਭੀਮ ਸਿੰਘ ਗਗੜਾ, ਹਰਬੰਸ ਸਿੰਘ ਬੌਂਦਲੀ, ਅਮਰਜੀਤ ਸਿੰਘ ਸਮਰਾਲਾ, ਪ੍ਰਕਾਸ਼ ਸਿੰਘ ਢੰਡੇ, ਤਾਰਾ ਸਿੰਘ ਲੱਲ ਕਲਾਂ, ਸਵਰਨ ਸਿੰਘ ਕੁੱਲੇਵਾਲ, ਗੁਰਮੇਲ ਸਿੰਘ ਰੋਹਲੇ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …