ਸੰਗਰੂਰ/ ਲੌਂਗੋਵਾਲ. 4 ਅਗਸਤ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ (ਬ) ਜਿਲਾ ਸੰਗਰੂਰ ਦੀ ਜਥੇਬੰਦੀ ਦੀ ਮੀਟਿੰਗ ਸੰਗਰੂਰ ਵਿਖੇ ਹੋਈ।ਜਿਸ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਦਰਬਾਰਾ ਸਿੰਘ ਗੁਰੂ ਸਮੇਤ ਜਿਲੇ ਦੇ ਸਮੁੱੱਚੇ ਹਲਕਾ ਇੰਚਾਰਜ਼, ਸ੍ਰੋਮਣੀ ਕਮੇਟੀ ਮੈਂਬਰ ਤੇ ਸੀਨੀਅਰ ਆਗੂਸ਼ਾ ਹੋਏ। ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਮੁਜਾਹਰੇ ਪ੍ਰੋਗਰਾਮ ਲਈ ਨਿਯੁੱਕਤ ਕੋਆਰਡੀਨੇਟਰ ਦਰਬਾਰਾ ਸਿੰਘ ਗੁਰੂ ਨੇ ਪਾਰਟੀ ਦੇ ਪ੍ਰੋਗਰਾਮ ਬਾਰੇ ਦੱਸਿਆ।
ਮੀਟਿੰਗ ਉਪਰੰਤ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵਲੋਂ ਐਸ.ਸੀ ਭਾਈਚਾਰੇ ਦੇ ਅਹਿਮ ਮੁੱਦੇ ਜਿਵੇਂ ਨੀਲੇ ਕਾਰਡ ਕੱਟੇ ਜਾਣਾ, ਗਰੀਬ ਬੱਚਿਆਂ ਦੇ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਪੈਨਸ਼ਨ ਸਕੀਮ, ਅਸ਼ੀਰਵਾਦ ਸਕੀਮ, ਬਿਜਲੀ ਦੇ ਵੱਧ ਰਹੇ ਬਿਲਾਂ ਨੂੰ ਲੈ ਕੇ 8 ਅਗਸਤ ਨੂੰ ਪਿੰਡ-ਪਿੰਡ ਰੋਸ ਮੁਜ਼ਾਹਰੇ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ
ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ ਨੇ ਹਾਜ਼ਰ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਜਿਲ੍ਹੇ ‘ਚ ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਸ ਮੁਜਾਹਰਿਆਂ ਲਈ ਸਰਕਲ ਪੱਧਰ ‘ਤੇ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਇਸ ਮੌਕੇ ਬਲਦੇਵ ਸਿੰਘ ਮਾਨ, ਬਾਬੂ ਪ੍ਰਕਾਸ਼ ਚੰਦ ਗਰਗ, ਹਰੀ ਸਿੰਘ ਨਾਭਾ ਗੁਲਜਾਰ ਸਿੰਘ, ਗਗਨਜੀਤ ਸਿੰਘ ਬਰਨਾਲਾ, ਵਿਨਰਜੀਤ ਸਿੰਘ ਗੋਲਡੀ, ਨਵਿੰਦਰ ਸਿੰਘ ਲੌਂਗੋਵਾਲ, ਗਿਆਨੀ ਨਰੰਜਣ ਸਿੰਘ ਭੁਟਾਲ ਤੇਜਾ ਸਿੰਘ ਕਮਾਲਪੁਰ, ਭੁਪਿੰਦਰ ਸਿੰਘ ਭਲਵਾਨ, ਸਤਪਾਲ ਸਿਗਲਾ, ਗੁਰਪ੍ਰੀਤ ਸਿੰਘ ਲਖਮੀਰਵਾਲਾ, ਤੇਜਿੰਦਰ ਸਿੰਘ ਸੰਘਰੇੜੀ, ਚੰਦ ਸਿੰਘ ਚੱਠਾ, ਅਮਨਦੀਪ ਸਿੰਘ ਕਾਂਝਲਾ, ਸ਼ੇਰ ਸਿੰਘ ਬਾਲੇਵਾਲ, ਐਡੋਕੇਟ ਦਲਜੀਤ ਸਿੰਘ ਸੇਖੋਂ, ਮਾ. ਹਰਬੰਸ ਸਿੰਘ ਸ਼ੇਰਪੁਰ, ਮੋਤੀ ਸਿੰਘ ਸੂਲਰ, ਸ਼੍ਰੀ ਰਾਮ ਛਾਜਲੀ, ਗੁਰਜੰਟ ਸਿੰਘ ਜਖੇਪਲ, ਹਰਵਿੰਦਰ ਸਿੰਘ ਬਡਰੁੱਖਾ, ਦੇਸ ਰਾਜ ਹਰੀਗੜ੍ਹ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …