ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਇਸੇ ਦੌਰਾਨ ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੋਮਲ ਮਿੱਤਲ ਨੇ ਅਪੀਲ ਕੀਤੀ ਕਿ ਕੋਵਿਡ-19 ਦੀ
ਮਹਾਮਾਰੀ ਕਰਕੇ ਰੇਹੜੀ/ਫੜ੍ਹੀ ਵਾਲਿਆਂ ਨੂੰ ਹੋਏ ਨੁਕਸਾਨ ਨੂੰ ਮੁੱਖ ਰੱਖਦੇ ਹੋਏ ਸਰਕਾਰ ਦੀ ਪ੍ਰਧਾਨ ਮੰਤਰੀ ਸਵੈ-ਨਿਧੀ ਯੋਜਨਾ ਅਧੀਨ ਬੈਂਕਾਂ ਵਲੋਂ 10,000/- ਰੁਪਏ ਤੱਕ ਰੇਹੜੀ/ਫੜ੍ਹੀ ਵਾਸਤੇ ਗਾਰੰਟੀ ਫ੍ਰੀ ਕਰਜ਼ਾ ਦਿੱਤਾ ਜਾਣਾ ਹੈ।ਇਸ ਵਾਸਤੇ ਕੋਈ ਵੀ ਰੇਹੜੀ/ਫੜ੍ਹੀ ਵਾਲਾ ਨਗਰ ਨਿਗਮ ਅੰਮ੍ਰਿਤਸਰ ਦੇ ਜੋਨਲ ਦਫ਼ਤਰਾਂ ਜੋਨ ਨੰ. 6 ਕੰਪਨੀ ਬਾਗ, ਜੋਨ ਨੰ. 2 ਲਾਹੋਰੀ ਗੇਟ, ਜੋਨ ਨੰ. 1-ਏ ਸੁਲਤਾਨਵਿੰਡ ਗੇਟ, ਜੋਨ ਨੰ. 8 ਛੇਹਰਟਾ ਚੌਂਕ ਅਤੇ ਮੁੱਖ ਦਫ਼ਤਰ ਰਣਜੀਤ ਐਵਨਿਊ ਦੇ ਸੀ.ਐਫ.ਸੀ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ ਅਤੇ ਨਵੇਂ ਵੈਂਡਰ ਟੀ.ਵੀ.ਸੀ ਸਰਟੀਫਿਕੇਟ ਲੈਣ ਲਈ ਵੀ ਉਕਤ ਜੋਨਲ ਦਫ਼ਤਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਉਹਨਾਂ ਅਪੀਲ ਕੀਤੀ ਕਿ ਇਹਨਾਂ ਜੋਨਲ ਦਫ਼ਤਰਾਂ ਵਿੱਚ ਰਜਿਸਟਰਡ ਹੋਣ ਲਈ ਹੇਠ ਲਿਖੇ ਦਸਤਾਵੇਜ਼ ਲੋੜੀਂਦੇ ਹਨ :-
ਵੈਂਡਰ ਆਈ ਕਾਰਡ, ਵੈਂਡਿੰਗ ਸਰਟੀਫਿਕੇਟ ਜਾਂ ਟੀ.ਵੀ.ਸੀ ਵਲੋਂ ਜਾਰੀ ਕੀਤਾ ਪੱਤਰ।
ਆਧਾਰ ਕਾਰਡ, ਵੋਟਰ ਕਾਰਡ, ਡਰਾਇਵਿੰਗ ਲਾਇਸੰਸ, ਬੈਂਕ ਅਕਾਂਉਂਟ ਦੀ ਕਾਪੀ ਅਤੇ ਮੋਬਾਇਲ ਨੰਬਰ (ਜੋ ਆਧਾਰ ਕਾਰਡ ਨਾਲ ਲਿੰਕ ਹੋਣ)।
ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ 0183-2822222, ਟੋਲ ਫ਼੍ਰੀ ਨੰਬਰ 1800-1802-103 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media