Thursday, May 7, 2026

ਨੌਕਰ ਰੱਖਣ ਤੋਂ ਪਹਿਲਾਂ ਥਾਣੇ ’ਚ ਸੂਚਨਾ ਦਰਜ਼ ਕਰਵਾਉਣੀ ਜਰੂਰੀ

ਮੋਟਰ ਸਾਇਕਲ ਚਾਲਕਾਂ ਵਲੋਂ ਪਟਾਕੇ ਮਾਰਨ ‘ਤੇ ਮੁਕੰਮਲ ਪਾਬੰਦੀ

ਅੰਮ੍ਰਿਤਸਰ, 5 ਅਗਸਤ (ਸੁਖਬੀਰ ਸਿੰਘ) – ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਅਧੀਨ ਆਪਣੇ ਘਰੇਲੂ ਕੰਮ ਲਈ ਨੌਕਰ ਰੱਖਣ ਤੋਂ ਪਹਿਲਾਂ ਉਸ ਦੀ ਪੱਕੀ ਰਿਹਾਇਸ਼ ਸਬੰਧੀ ਸਾਰੇ ਵੇਰਵੇ ਜਿਵੇਂ ਕਿ ਨਾਮ, ਪਤਾ, ਥਾਣਾ ਤੇ ਫੋਟੋ ਸਮੇਤ ਮੋਬਾਇਲ ਨੰਬਰ ਆਦਿ ਲੈ ਕੇ ਸਬੰਧਤ ਥਾਣੇ ‘ਚ ਜਮਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।ਉਨਾਂ ਕਿਹਾ ਕਿ ਸਬੰਧਤ ਥਾਣਾ ਮੁਖੀ ਉਸ ਵਿਅਕਤੀ ਦੀ ਪੁਲਿਸ ਵੈਰੀਫਿਕੇਸ਼ਨ ਪੱਕੀ ਰਿਹਾਇਸ਼ ਦੇ ਥਾਣੇ ਤੋਂ ਕਰਵਾਉਣ ਦਾ ਜਿੰਮੇਵਾਰ ਹੋਵੇਗਾ।ਇਹ ਹੁਕਮ ਇੱਕ ਤਰਫਾ ਪਾਸ ਕੀਤਾ ਜਾਂਦਾ ਹੈ।
             ਕਾਰਜਕਾਰੀ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ ਆਪਣੇ ਅਧਿਕਾਰ ਖੇਤਰ ਵਿਚ ਮੋਟਰ ਸਾਇਕਲ ਚਾਲਕਾਂ ਵਲੋਂ ਸਲੰਸਰਾਂ ਵਿੱਚ ਤਕਨੀਕੀ ਫੇਰ ਬਦਲ ਕਰਕੇ ਸ਼ਹਿਰ ਵਿੱਚ ਚੱਲਦੇ ਸਮੇਂ ਜਾਣ-ਬੁਝ ਕੇ ਪਟਾਕੇ ਮਾਰਨ ‘ਤੇ ਮੁਕੰਮਲ ਪਾਬੰਦੀ ਦੇ ਆਦੇਸ਼ ਦਿੱਤੇ ਹਨ।ਉਨਾਂ ਕਿਹਾ ਕਿ ਸ਼ੋਰ ਪ੍ਰਦੂਸ਼ਣ ਨਾਲ ਆਮ ਜਨਤਾ ਨੂੰ ਪ੍ਰਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਇਹ ਹੁਕਮ 30 ਸਤੰਬਰ 2020 ਤੱਕ ਲਾਗੂ ਰਹਿਣਗੇ।

Check Also

ਖਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਕਾਰਨੀਵਲ-2026 ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ‘ਕੇ.ਸੀ.ਏ ਮੈਥਮੈਟਿਕਸ …