Saturday, April 20, 2024

ਵੰਨ ਟਾਈਮ ਸੈਟਲਮੈਂਟ ਸਕੀਮ ਤਹਿਤ ਕਰੀਬ 61 ਲੋਕਾਂ ਨੇ ਲਿਆ ਲਾਭ

ਸਕੀਮ ਅਧੀਨ ਕਾਰਪੋੇਸ਼ਨ ਕੋਲ ਜਮ੍ਹਾਂ ਹੋਈ 6.01 ਲੱਖ ਰੁਪਏ ਦੀ ਰਾਸ਼ੀ

ਪਠਾਨਕੋਟ, 6 ਅਗਸਤ (ਪੰਜਾਬ ਪੋਸਟ ਬਿਊਰੋ) – ਪਿਛਲੇ ਕਰੀਬ ਮਾਰਚ ਮਹੀਨੇ ਤੋਂ ਜਿਲ੍ਹੇ ਦੇ ਨਾਲ ਨਾਲ ਪੂਰਾ ਪੰਜਾਬ ਕਰੋਨਾ ਵਾਈਰਸ ਦੇ ਨਾਲ ਲੜਾਈ ਲੜ ਰਿਹਾ ਹੈ ਅਜਿਹੀ ਸਥਿਤੀ ਵਿੱਚ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪਠਾਨਕੋਟ ਨੂੰ ਵੀ ਬਨ ਟਾਈਮ ਸੈਟਲਮੈਂਟ ਸਕੀਮ ਵਿੱਚ ਸਾਮਲ ਕੀਤਾ ਗਿਆ ਸੀ ਜਿਸ ਅਧੀਨ ਕਾਰਪੋਰੇਸ਼ਨ ਪਠਾਨਕੋਟ ਅਧੀਨ ਜਿਨ੍ਹਾਂ ਲੋਕਾਂ ਦੇ ਪਾਣੀ ਅਤੇ ਸੀਵਰੇਜ ਦੇ ਬਿੱਲ ਪੈਂਡਿੰਗ ਸਨ ਉਨ੍ਹਾਂ ਨੂੰ ਇੱਕ ਮੋਕਾ ਦਿੱਤਾ ਗਿਆ ਸੀ ਕਿ ਉਹ ਇੱਕ ਸਮੇਂ ਵਿੱਚ ਸੈਟਲਮੈਂਟ ਕਰਕੇ ਬਿੱਲ ਦਾ ਭੁਗਤਾਨ ਬਿਨ੍ਹਾਂ ਜੁਰਮਾਨੇ ਦੇ ਕਰ ਸਕਦਾ ਸੀ ਇਸ ਦੇ ਉਪਭੋਗਤਾ ਨੂੰ 10 ਪ੍ਰਤੀਸ਼ਤ ਦੀ ਰਿਬੇਟ ਵੀ ਦਿੱਤੀ ਗਈ ਜਿਸ ਅਧੀਨ ਕਾਰਪੋਰੇਸ਼ਨ ਪਠਾਨਕੋਟ ਅਧੀਨ ਕਰੀਬ 61 ਲੋਕਾਂ ਨੇ ਲਾਭ ਪ੍ਰਾਪਤ ਕੀਤਾ ਅਤੇ ਕਾਰਪੋਰੇਸ਼ਨ ਪਠਾਨਕੋਟ ਨੂੰ ਕਰੀਬ 6.01 ਲੱਖ ਰੁਪਏ ਦਾ ਲਾਭ ਹੋਇਆ।

           ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸ਼ਵਨੀ ਸਰਮਾ ਸੁਪਰੀਡੇਂਟ ਪਾਣੀ ਅਤੇ ਸੀਵਰੇਜ ਕਾਰਪੋਰੇਸ਼ਨ ਪਠਾਨਕੋਟ ਨੇ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ ਪਾਣੀ ਅਤੇ ਸੀਵਰੇਜ ਦੇ ਬਿੱਲ ਲਗਾਉਣ ਲਈ ਅਧੀਨ ਆਉਂਦੇ ਖੇਤਰ ਨੂੰ ਤਿੰਨ ਕੈਟਾਗਿਰੀਆਂ ਵਿੱਚ ਵੰਡਿਆ ਗਿਆ ਹੈ।  ਏ ਕਲਾਸ ਕੈਟਾਗਿਰੀ ਵਿੱਚ ਉਹ ਖੇਤਰ ਆਉਂਦਾ ਹੈ, ਜੋ ਕਮਰਸ਼ੀਅਲ ਅਤੇ 20 ਮਰਲੇ ਤੋਂ ਉਪਰ ਦਾ ਖੇਤਰ ਆਉਂਦਾ ਹੈ ਜਿਸ ਦਾ ਪਾਣੀ ਅਤੇ ਸੀਵਰੇਜ ਦਾ ਤਿੰਨ ਮਹੀਨਿਆ ਦਾ 1680 ਰੁਪਏ ਬਿੱਲ ਬਣਦਾ ਹੈ।ਬੀ ਕੈਟਾਗਿਰੀ ਵਿੱਚ ਉਹ ਖੇਤਰ ਆਉਂਦਾ ਹੈ ਜੋ ਰਿਹਾਇਸ਼ੀ ਅਤੇ 10 ਮਰਲੇ ਤੋਂ ਉਪਰ ਹੈ ਇਨ੍ਹਾ ਦਾ ਪਾਣੀ ਅਤੇ ਸੀਵਰੇਜ ਦਾ ਤਿੰਨ ਮਹੀਨਿਆਂ ਦਾ 840 ਰੁਪਏ ਬਿੱਲ ਬਣਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਹੀ ਤਰ੍ਹਾਂ ਸੀ ਕੈਟਾਗਿਰੀ ਉਸ ਖੇਤਰ ਦੀ ਹੈ ਜੋ 5 ਤੋਂ 10 ਮਰਲੇ ਵਿੱਚ ਰਿਹਾਇਸੀ ਖੇਤਰ ਆਉਂਦਾ ਹੈ ਇਨ੍ਹਾਂ ਦਾ ਤਿੰਨ ਮਹੀਨਿਆਂ ਦਾ ਪਾਣੀ ਅਤੇ ਸੀਵਰੇਜ ਦਾ 630 ਰੁਪਏ ਬਿੱਲ ਬਣਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ 5 ਮਰਲੇ (1125 ਸਕਿੁੳਰ ਫੁੱਟ) ਤੱਕ ਪਲਾਟ ਜੋ ਰਿਹਾਇਸੀ ਹਨ ਉਨ੍ਹਾਂ ਦਾ ਪਾਣੀ ਅਤੇ ਸੀਵਰੇਜ ਦਾ ਬਿੱਲ ਮਾਫ ਹੈ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …