Friday, July 4, 2025
Breaking News

ਵੀਰਵਾਰ ਨੂੰ ਆਈਆਂ 217 ਰਿਪੋਰਟਾਂ ‘ਚ 22 ਲੋਕ ਕਰੋਨਾ ਪਾਜ਼ਟਿਵ

ਜਿਲ੍ਹਾ ਪਠਾਨਕੋਟ ‘ਚ ਕੁੱਲ 497 ਕਰੋਨਾ ਪਾਜੀਟਿਵ, 323 ਕਰੋਨਾ ਰਿਕਵਰ, ਐਕਟਿਵ ਕੇਸ 161

ਪਠਾਨਕੋਟ, 6 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਵੀਰਵਾਰ ਨੂੰ 217 ਲੋਕਾਂ ਦੀ ਸੈਂਪਲਿੰਗ ਦਾ ਨਤੀਜਾ ਪ੍ਰਾਪਤ ਹੋਇਆ।ਜਿਸ ਵਿੱਚੋਂ 10 ਲੋਕ ਕਰੋਨਾ ਪਾਜ਼ਟਿਵ ਪਾਏ ਗਏ ਅਤੇ 10 ਲੋਕ ਐਂਟੀਜੈਨ ਟੈਸਟਿੰਗ ਵਿੱਚ ਕਰੋਨਾ ਪਾਜ਼ਟਿਵ ਪਾਏ ਗਏ।ਇਸ ਤੋਂ ਇਲਾਵਾ 2 ਕਰੋਨਾ ਪਾਜ਼ਟਿਵ ਦੇ ਮਾਮਲੇ ਮੋਹਾਲੀ ਤੋਂ ਆਏ ਹਨ।ਇਸ ਤਰ੍ਹਾਂ ਵੀਰਵਾਰ ਨੂੰ ਕੂਲ 22 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ।
              ਇਹ ਪ੍ਰਗਟਾਵਾ ਕਰਦਿਆਂ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਅਗਰ ਅਸੀਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਾਂਗੇ ਤਾਂ ਕਰੋਨਾ ਪਾਜੀਟਿਵ ਦੇ ਮਾਮਲੇ ਵੱਧ ਸਕਦੇ ਹਨ।
                ਉਨ੍ਹਾਂ ਦੱਸਿਆ ਕਿ ਹੁਣ ਜਿਲ੍ਹਾ ਪਠਾਨਕੋਟ ਵਿੱਚ ਵੀਰਵਾਰ ਨੂੰ ਕੂਲ 497 ਕੇਸ ਕਰੋਨਾ ਪਾਜੀਟਿਵ ਦੇ ਹਨ ਜਿਨ੍ਹਾਂ ਵਿੱਚੋਂ 323 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ਼ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨ੍ਹਾ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 161 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 13 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਅੱਜ ਜਿਨ੍ਹਾਂ ਲੋਕਾਂ ਦੀ ਕਰੋਨਾ ਪਾਜੀਟਿਵ ਰਿਪੋਰਟ ਆਈ ਹੈ ਉਨ੍ਹਾਂ ਵਿੱਚੋਂ 1 ਪਿੰਡ ਘੋਹ, 1 ਘਰਥੋਲੀ ਮੁਹੱਲਾ, 1 ਇਸਾ ਨਗਰ, 1 ਰਾਮ ਸਰਨਮ ਕਲੋਨੀ, 1 ਆਰਮੀ ਹਸਪਤਾਲ, 2 ਢਾਕੀ ਮੁਹੱਲਾ, 3 ਭਾਰਤ ਨਗਰ ਅਤੇ 2 ਲੋਕ ਬੰਧਾਨੀ ਦੇ ਹਨ।
                      ਇਸ ਤੋਂ ਇਲਾਵਾ 10 ਲੋਕ ਐਂਟੀਜੈਨ ਟੈਸਟਿੰਗ ਰਾਹੀਂ ਕਰੋਨਾ ਪਾਜੀਟਿਵ ਆਏ ਹਨ ਅਤੇ ਇਨ੍ਹਾਂ ਵਿੱਚੋਂ 2 ਕਰੋਨਾ ਪਾਜ਼ਟਿਵ ਦੇ ਮਾਮਲੇ ਮੋਹਾਲੀ ਤੋਂ ਆਏ ਹਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …