Sunday, December 22, 2024

ਲੋਕ ਗਾਇਕਾ ਗੁਲਸ਼ਨ ਕੋਮਲ ਦੇ ਜਨਮ-ਦਿਨ ‘ਤੇ ਗਾਇਕਾਂ ਅਤੇ ਗੀਤਕਾਰਾਂ ਨੇ ਦਿੱਤੀਆਂ ਮੁਬਾਰਕਾਂ

ਲੌਂਗੋਵਾਲ, 6 ਅਗਸਤ (ਜਗਸੀਰ ਲੌਂਗੋਵਾਲ) – ਸਾਦਗੀ ਅਤੇ ਨਿਮਰਤਾ ਦੀ ਮੂਰਤ ਗਾਇਕਾ ਗੁਲਸ਼ਨ ਕੋਮਲ ਦਾ ਦੇ ਅੱਜ 63ਵਾਂ ਜਨਮ ਦਿਨ ਹੈ।ਗਾਇਕਾ ਕੋਮਲ ਨੂੰ ਮੁਬਾਰਕਾਂ ਦਿੰਦੇ ਹੋਏ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਹਾਕਮ ਬੱਖਤੜੀਵਾਲਾ, ਬੀਬੀ ਦਲਜੀਤ ਕੌਰ, ਲੋਕ ਤੱਥ ਗਾਇਕੀ ਦੇ ਮਕਬੂਲ ਗਾਇਕ ਲਾਭ ਹੀਰਾ, ਪ੍ਰਸਿੱਧ ਗਾਇਕਾ ਕੁਲਦੀਪ ਕੌਰ, ਹਰਜੀਤ ਰਾਣੋ, ਰਣਜੀਤ ਮਣੀ, ਸ਼ਿੰਗਾਰਾ ਚਹਿਲ ਸੰਗਰੂਰ, ਰਣਜੀਤ ਸਿੱਧੂ ਪ੍ਰਧਾਨ ਸੁਨਾਮ, ਗੁਰਜੀਤ ਕਾਕਾ ਸੰਗਰੂਰ, ਸੰਜੀਵ ਸੁਲਤਾਨ ਜਿਲ੍ਹਾ ਪ੍ਰਧਾਨ ਸੰਗਰੂਰ, ਗਾਇਕ ਨਿਰਮਲ ਮਾਹਲਾ ਸੰਗਰੂਰ, ਜੱਸ ਗੁਰਾਇਆ, ਅਰਸ਼ਦੀਪ ਚੋਟੀਆਂ, ਸੁਲੇਖ ਦਰਦੀ ਲੌਂਗੋਵਾਲ, ਗੀਤਕਾਰ ਰਾਮਫਲ ਰਾਜਲਹੇੜੀ ਗੀਤਕਾਰ ਰਮੇਸ਼ ਬਰੇਟਾ, ਗਿੱਲ ਅਕੋਈ ਵਾਲਾ, ਮਨਜੀਤ ਫੋਟੋਗ੍ਰਾਫਰ ਅੜਕਵਾਸ, ਭੰਗੂ ਫਲੇੜਾ ਵਾਲਾਂ, ਫਿਲਮੀ ਅਦਾਕਾਰ ਜਗਤਾਰ ਨੁਕੇਰਾ ਹਨੂੰਮਾਨਗੜ੍ਹ, ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਸੰਗਰੂਰ ਅਤੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਲਹਿਰਾ ਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਉਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦੀ ਵਾਹਿਗੁਰੂ ਪਾਸ ਅਰਦਾਸ ਬੇਨਤੀ ਵੀ ਕੀਤੀ।

                  ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਹਾਕਮ ਬੱਖਤੜੀਵਾਲਾ ਨੇ ਦੱਸਿਆ ਕਿ ਪੰਜਾਬੀ ਸੰਗੀਤ ਖੇਤਰ ਦੀ ਬਹੁਪੱਖੀ ਸ਼ਖਸੀਅਤ ਲੋਕ ਗਾਇਕਾ ਗੁਲਸ਼ਨ ਕੋਮਲ ਪਿਛਲੇ 50 ਸਾਲਾਂ ਤੋਂ ਪੰਜਾਬੀ ਸੱਭਿਆਚਾਰ ਦੀ ਨਿਰੰਤਰ ਸੇਵਾ ਕਰਦੇ ਆ ਰਹੇ ਹਨ।ਗਾਇਕਾ ਗੁਲਸ਼ਨ ਕੋਮਲ ਦੇ ਹਜਾਰਾਂ ਗੀਤ ਅੱਜ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ।ਉਨ੍ਹਾਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਲੋਂ ਸਨਮਾਨ ਪ੍ਰਾਪਤ ਹੋਏ ਹਨ।ਉਨਾਂ ਕਿਹਾ ਕਿ ਗਾਇਕਾ ਗੁਲਸ਼ਨ ਕੋਮਲ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਵਿੱਚ ਬਹੁਤ ਵੱਡੀ ਜਿੰਮੇਵਾਰੀ ਨਿਭਾਅ ਰਹੇ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …