ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਟੂਰਿਜਮ ਅਤੇ ਹਾਸਪੈਟੈਲਿਟੀ ਵਿਭਾਗ ਵਲੋਂ ਕਰਵਾਏ ਇਕ ਵੈਬੀਨਰ ਨੂੰ ਸੰਬੋਧਨ ਕਰਦਿਆਂ ਆਈ ਬੀ ਆਈ ਐਸ ਹੋਟਲ ਗੁਰੁੂਗ੍ਰਾਮ ਦੇ ਮੈਨੇਜਰ ਗੁਲਸ਼ਨ ਗਠਾਨੀਆ ਨੇ ਕਿਹਾ ਹੈ ਕਿ ਕੋਵਿਡ -19 ਦੇ ਬਾਅਦ ਹੋਟਲ ਇੰਡਸਟਰੀ ਨੁੂੰ ਜਿਨ੍ਹੀਆਂ ਸੱਮਸਿਆਵਾਂ ਅਤੇ ਚੁਣੋਤੀਆਂ ਹਨ ਤੇ ਅੱਜ ਹੀ ਫੋਕਸ ਕਰਨ ਦੀ ਲੋੜ ਹੈ।ਉਹਨਾਂ ਕਿਹਾ ਕਿ ਅਜੇ ਕੋਵਿਡ-19 ਵਿਚੋਂ ਟੂਰਿਜਮ ਇੰਡਸਟਰੀ ਦੇ ਬਾਹਰ ਨਿਕਲਣ ਦੇ ਆਸਾਰ ਬਹੁਤ ਘੱਟ ਹਨ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕੋਵਿਡ-19 ਤੇ ਕਰਵਾਏ ਇਕ ਵਿਸ਼ੇਸ਼ ਵੈਬੀਨਰ ਦੌਰਾਨ ਪ੍ਰਮੁੱਖ ਪ੍ਰਵਕਤਾ ਦੇ ਤੋਰ ‘ਤੇ ਗੱਲ ਕਰ ਰਹੇ ਸਨ।ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਵੱਖ-ਵੱਖ ਵਿਸ਼ਾ ਮਾਹਿਰਾਂ, ਅਧਿਆਪਕਾਂ, ਖੌਜ ਵਿਦਿਆਰਥੀਆਂ ਤੋਂ ਇਲਾਵਾ ਹੋਟਲ ਇੰਡਸਟਰੀ ਨਾਲ ਜੁੜੀਆਂ ਸ਼ਖਸੀਅਤਾਂ ਵਲੋਂ ਹਿੱਸਾ ਲਿਆ ਗਿਆ ਸੀ।ਆਉਣ ਵਾਲੀਆਂ ਚੁਣੌਤੀਆਂ ਅਤੇ ਹੁਣ ਦੇ ਹਲਾਤਾਂ ਤੇ ਵਿਸਥਾਰ ਵਿਚ ਚਰਚਾ ਕਰਦਿਆਂ ਟੂਰਿਜ਼ਮ ਇੰਡਸਟਰੀ ਅਤੇ ਹਾਸਪੈਟੈਲਿਟੀ ਵਿਭਾਗ ਦੇ ਪ੍ਰੋਫੈਸਰ ਇੰਚਾਰਜ਼ ਡਾ. ਮਨਦੀਪ ਕੌਰ ਨੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ ਜਿਨ੍ਹਾਂ ਚਿਰ ਤੱਕ ਹਾਲਾਤ ਸਥਿਰ ਨਹੀਂ ਹੁੰਦੇ, ਉਹਨਾਂ ਚਿਰ ਤੱਕ ਕੇਂਦਰ ਸਰਕਾਰ ਵਲੋਂ ਜੋ ਵੀ ਹਦਾਇਤਾਂ ਹੋਈਆਂ ਹਨ। ਉਨਾਂ ਨੂੰ ਅਮਲ ਵਿਚ ਲਿਆ ਕੇ ਹੋਟਲ ਇੰਡਸਟਰੀ ਨੂੰ ਪੈਰਾਂ ਸਿਰ ਕੀਤਾ ਜਾ ਸਕਦਾ ਹੈ।ਇਸ ਤੋਂ ਪਹਿਲਾਂ ਵੈਬੀਨਰ ਦੇ ਵਿਸ਼ੇ ਬਾਰੇ ਬੋਲਦਿਆਂ ਗੁਲਸ਼ਨ ਗਠਾਨੀਆ ਨੇ ਕਿਹਾ ਕਿ ਹੋਟਲ ਵਿਚ ਆਉਣ ਵਾਲੇ ਸੈਲਾਨੀਆਂ ਦੀ ਸੁੱਰਖਿਆ ਅਤੀ ਜਰੂਰੀ ਹੈ।ਜਿਸ ਦੇ ਲਈ ਕਰਮਚਾਰੀਆਂ ਦੀ ਬਾਇਉਮੈਟ੍ਰਿਕ ਹਾਜ਼ਰੀ ਦੀ ਥਾਂ ਚੁੰਬਕੀ ਕਾਰਡ ਦੀ ਵਰਤੋਂ ਜਰੂਰੀ ਕਰ ਦੇਣੀ ਚਾਹੀਦੀ ਹੈ।ਗਾਹਕਾਂ ਨੂੰ ਮੈਨੀਊ ਦੀ ਥਾਂ ਤੇ ਉਹਨਾਂ ਨੂੰ ਮੋਬਾਇਲ ਰਾਹੀਂ ਸਕੈਨ ਰਾਹੀਂ ਸਾਰੀ ਜਾਣਕਾਰੀ ਮੁੱਹਇਆ ਕਰਾਈ ਜਾਣੀ ਚਾਹੀਦੀ ਹੈ।ਉਹਨਾਂ ਨੇ ਵੱਖ-ਵੱਖ ਪ੍ਰਸ਼ਨਾਂ ਦੇ ਉਤਰ ਦੇਂਦਿਆਂ ਕਿਹਾ ਕਿ ਸਮਾਜਿਕ ਦੂਰੀ ਦੇ ਨਿਯਮ ਨੂੰ ਅਪਣਾਉਣ ਲਈ ਪੰਜਾਹ ਫੀਸਦੀ ਹੀ ਥਾਂ ਨੂੰ ਹੀ ਵਰਤੋਂ ਵਿਚ ਲਿਆਂਦਾ ਜਾਣਾ ਚਾਹੀਦਾ ਹੈ।ਸ਼ੈਫ ਹਰਪ੍ਰੀਤ ਸਿੰਘ ਨੇ ਦੇਸ਼ ਅਤੇ ਵਿਦੇਸ਼ਾਂ ਤੋਂ ਇਸ ਅੰਤਰ ਰਾਸ਼ਟਰੀ ਵੈਬੀਨਰ ਵਿੱਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …